ਚੋਰਾਂ ਵੱਲੋਂ ਗੁਰਦੁਆਰਾ ਸਾਹਿਬ ਨੂੰ ਬਣਾਇਆ ਨਿਸ਼ਾਨਾ,ਗੋਲਕ ਤੋੜ ਚੜ੍ਹਾਵਾ ਲੈ ਕੇ ਹੋਏ ਫ਼ਰਾਰ

3 months ago
43

ਤਰਨਤਾਰਨ ਦੇ ਪਿੰਡ ਪੁਰਾਣਾ ਭੱਠਾ ਕੱਲ੍ਹਾ ਦੇ ਗੁਰਦੁਆਰਾ ਭਾਈ ਦਿਆਲਾ ਜੀ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ 

ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋ ਕੇ ਗੋਲਕ ਦੇ ਤਾਲੇ ਤੋੜ ਚੜਾਵੇ ਦੀ 22000 ਰੁਪਏ ਦੀ ਰਾਸ਼ੀ ਅਤੇ ਐਲ ਸੀ ਡੀ ਕੀਤੀ ਚੋਰੀ 

ਘਟਨਾ ਹੋਈ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ 

ਘਟਨਾ ਸਮੇਂ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਬਾਹਰ ਬਰਾਂਡੇ ਸਨ ਸੋ ਰਹੇ

ਐਂਕਰ - ਤਰਨਤਾਰਨ ਦੇ ਪਿੰਡ ਪੁਰਾਣਾ ਭੱਠਾ ਕੱਲ੍ਹਾ ਸਥਿਤ ਗੁਰਦੁਆਰਾ ਭਾਈ ਦਿਆਲਾ ਜੀ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਕੇ ਗੋਲਕ ਦੇ ਤਾਲੇ ਤੋੜ ਕੇ ਚੜਾਵੇ ਦੀ 22 ਹਜ਼ਾਰ ਰੁਪਏ ਦੀ ਕਰੀਬ ਰਾਸ਼ੀ ਅਤੇ ਦਰਬਾਰ ਅੰਦਰ ਸੀ ਸੀ ਟੀ ਵੀ ਕੈਮਰਿਆਂ ਲਈ ਲਗਾਈ ਐਲ ਸੀ ਡੀ ਨੂੰ ਚੋਰੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ ਚੋਰੀ ਦੀ ਘਟਨਾ ਸੀ ਸੀ ਟੀ ਕੈਮਰਿਆਂ ਵਿੱਚ ਕੈਦ ਹੋ ਕੇ ਰਹਿ ਗਈ ਹੈ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਨੇ ਦੱਸਿਆ ਕਿ ਬੀਤੀ ਅੱਧੀ ਰਾਤ ਨੂੰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਗੁਰਦੁਆਰਾ ਸਾਹਿਬ ਦੇ ਦਰਬਾਰ ਵਿੱਚ ਦਾਖਲ ਹੋ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਏ ਚੋਰ ਗੁਰਦੁਆਰਾ ਸਾਹਿਬ ਦੀ ਗੋਲਕ ਵਿਚੋਂ ਚੜਾਵੇ ਦੀ 22 ਹਜ਼ਾਰ ਰੁਪਏ ਦੀ ਰਾਸ਼ੀ ਅਤੇ ਦਰਬਾਰ ਵਿੱਚ ਲੱਗੀ ਐਲ ਸੀ ਡੀ ਲੈ ਗਏ ਨੇ ਗੁਰਦੁਆਰਾ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਚੱਲਦਿਆਂ ਸ਼ਰੇਆਮ ਲੁੱਟ ਖੋਹ ਅਤੇ ਚੋਰੀਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਪੁਲਿਸ ਰੋਕਣ ਵਿੱਚ ਨਾਕਾਮ ਹੈ ਸੇਵਾਦਾਰ ਵੱਲੋਂ ਲੁੱਟ ਖੋਹ ਦੀਆਂ ਘਟਨਾਵਾਂ ਪਿੱਛੇ ਨਸ਼ਾ ਨੂੰ ਮੁੱਖ ਕਾਰਨ ਦੱਸਦਿਆਂ ਕਿਹਾ ਕਿ ਨਸ਼ੇ ਦੇ ਲੋੜ ਵਿੱਚ ਲੁਟੇਰਿਆਂ ਵੱਲੋਂ ਸ਼ਰੇਆਮ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ 

ਬਾਈਟ - ਸੇਵਾਦਾਰ ਗੁਰਦੁਆਰਾ ਸਾਹਿਬ 

ਉਧਰ ਜਦੋਂ ਇਸ ਸਬੰਧ ਵਿੱਚ ਪੁਲਿਸ ਚੌਕੀ ਕੰਗ ਦੇ ਇੰਚਾਰਜ ਮੁਖਤਿਆਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਇਸ ਸਬੰਧ ਵਿੱਚ ਮਾਮਲਾ ਦਰਜ ਕਰ ਸੀ ਸੀ ਟੀ ਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਬਹੁਤ ਹੀ ਜਲਦੀ ਚੋਰਾਂ ਨੂੰ ਗਿਰਫ਼ਤਾਰ ਕਰ ਲਿਆ ਜਾਵੇਗਾ ਜਦ ਉਹ ਨੂੰ ਲੁੱਟ ਖੋਹ ਦੀਆਂ ਵਾਪਰ ਰਹੀਆਂ ਘਟਨਾਵਾਂ ਬਾਰੇ ਪੁੱਛਿਆ ਤਾਂ ਮੁਖਤਿਆਰ ਸਿੰਘ ਨੇ ਕਿਹਾ ਅਪਰਾਧੀ ਨੇ ਤਾਂ ਅਪਰਾਧ ਕਰਨਾ ਹੁੰਦਾ ਹੈ ਅਤੇ ਪੁਲਿਸ ਨੇ ਰੋਕਣਾ ਹੁੰਦਾ ਹੈ ਸੋ ਪੁਲਿਸ ਆਪਣੀ ਡਿਊਟੀ ਮੁਸਤੈਦੀ ਨਾਲ ਕਰ ਰਹੀ ਹੈ 

ਬਾਈਟ - ਮੁਖਤਿਆਰ ਸਿੰਘ ਪੁਲਿਸ ਅਧਿਕਾਰੀ 

#p2cnewspunjabi #crime_news #tarntaran #chori #gurdwara #golakchori #punjabpolice #failure #ssptarntaran #dgppunjab #rajawarring #sukhbirbadal #cmpunjab #charnjeetsinghchanni #amitshah #narindermodi #dgppunjab #bhagwantmaan #letestnews #punjabinews

Loading comments...