ਮੇਲਾ ਵੇਖਣ ਗਏ ਨੋਜਵਾਨ ਦੀ ਨਹਿਰ ਵਿੱਚ ਡੁੱਬਣ ਕਾਰਨ ਹੋਈ ਮੌਤ ਪਰਿਵਾਰ ਸਦਮੇ ਵਿੱਚ

5 months ago
35

ਅੱਜ ਦੀ ਸਭ ਤੋਂ ਵੱਡੀ ਖਬਰ ਤਰਨਤਾਰਨ ਦੇ ਪਿੰਡ ਖੁਵਾਸਪੁਰ ਤੋਂ ਸਾਹਮਣੇ ਆ ਰਹੀ ਏ ਜਿਥੋਂ ਦੇ 18 ਸਾਲਾਂ ਨੋਜਵਾਨ ਦੀ ਨਹਿਰ ਵਿੱਚ ਨਹਾਉਣ ਸਮੇਂ ਡੁੱਬਣ ਕਾਰਨ ਮੌਤ ਹੋ ਗਈ ਏ ਮਿਰਤਕ ਦੀ ਪਹਿਚਾਣ ਅਕਾਸ਼ਦੀਪ ਸਿੰਘ ਵੱਜੋਂ ਹੋਈ ਏ ਮਿਰਤਕ ਤਿੰਨ ਦਿਨ ਪਹਿਲਾਂ ਆਪਣੇ ਦੋਸਤਾਂ ਨਾਲ ਨਹਿਰ ਵਿੱਚ ਨਹਾਉਣ ਲਈ ਗਿਆ ਸੀ ਨਹਾਉਂਦੇ ਸਮੇਂ ਡੂੰਘੇ ਪਾਣੀ ਵਿੱਚ ਚਲਾ ਗਿਆ ਅਤੇ ਨਹਿਰ ਵਿੱਚੋਂ ਬਾਹਰ ਨਹੀਂ ਆ ਪਾਇਆ, ਨਹਿਰ ਵਿੱਚੋਂ ਬਾਹਰ ਨਾ ਆਉਣ ਤੇ ਉਸਦੀ ਕਾਫੀ ਭਾਲ ਕੀਤੀ ਗਈ ਲੇਕਿਨ ਅਕਾਸ਼ਦੀਪ ਦਾ ਕੁਝ ਵੀ ਪਤਾ ਨਹੀਂ ਚੱਲਿਆ ਅਕਾਸ਼ਦੀਪ ਦੀ ਗੁੰਮਸ਼ੁਦਗੀ ਦੀ ਰਿਪੋਰਟ ਪੁਲਿਸ ਨੂੰ ਦਿੱਤੇ ਜਾਣ ਤੋਂ ਬਾਅਦ ਅਕਾਸ਼ਦੀਪ ਦੀ ਲਾਸ਼ ਤੀਸਰੇ ਦਿਨ ਪਿੰਡ ਸ਼ਕਰੀ ਨੇੜਿਉ ਨਹਿਰ ਵਿੱਚੋਂ ਮਿਲੀ ਏ ਇਸ ਮੌਕੇ ਮਿਰਤਕ ਅਕਾਸ਼ਦੀਪ ਦੇ ਪਰਿਵਾਰਕ ਮੈਂਬਰਾਂ ਨੇ ਉਸਦੀ ਮੋਤ ਲਈ ਉਸਦੇ ਦੋਸਤਾਂ ਤੇ ਸ਼ੰਕਾ ਪ੍ਰਗਟ ਕਰਦਿਆਂ ਇਨਸਾਫ ਦੀ ਮੰਗ ਕੀਤੀ ਏ

ਉਧਰ ਤਰਨਤਾਰਨ ਦੇ ਥਾਣਾ ਗੋਇੰਦਵਾਲ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਮਿਰਤਕ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਇਆ ਹੈ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਚੌਕੀ ਫਤਿਹਾਬਾਦ ਦੇ ਇਨਚਾਰਜ ਹਰਜੀਤ ਸਿੰਘ ਨੇ ਦੱਸਿਆ ਕਿ ਮਿਰਤਕ ਨੋਜਵਾਨ ਤਿੰਨ ਦਿਨ ਪਹਿਲਾਂ ਆਪਣੇ ਦੋਸਤਾਂ ਨਾਲ ਨੇੜਲੇ ਪਿੰਡ ਮੇਲਾ ਦੇਖਣ ਗਿਆ ਸੀ ਵਾਪਸੀ ਸਮੇਂ ਉਹ ਨਹਿਰ ਵਿੱਚ ਆਪਣੇ ਦੋਸਤਾਂ ਨਾਲ ਨਹਾਉਣ ਲੱਗ ਪਿਆ ਪਾਣੀ ਤੇਜ ਅਤੇ ਡੂੰਘਾ ਹੋਣ ਕਾਰਨ ਉਹ ਪਾਣੀ ਵਿੱਚ ਡੁੱਬ ਗਿਆ ਹੁਣ ਉਸਦੀ ਲਾਸ਼ ਪਿੰਡ ਸ਼ਕਰੀ ਨੇੜਿਉਂ ਮਿਲੀ ਹੈ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ

#p2cnewspunjabi #accidentaldeath #akashdeep #tarntaranpolice #letestvideo #letestnews

Loading comments...