Tarn Taran! ਲੁਟੇਰਿਆਂ ਦਾ ਅਤੰਕ ਜਾਰੀ, ਨੋਜਵਾਨ ਤੇ ਕਾਤਲਾਨਾ ਹਮਲਾ ਕਰ ਖੋਹੀ ਨਕਦੀ

6 months ago
72

ਇਹ ਜੋ ਤਸਵੀਰਾਂ ਵਿੱਚ ਤੁਸੀਂ ਨੋਜਵਾਨ ਦੀ ਕੁੱਟਮਾਰ ਹੁੰਦੀ ਦੇਖ ਰਹੇ ਹੋ ਇਹ ਤਸਵੀਰਾਂ ਤਰਨਤਾਰਨ ਸ਼ਹਿਰ ਦੀਆਂ ਨੇ ਜਿਥੇ ਬੀਤੀ ਰਾਤ ਤਿੰਨ ਨੋਜਵਾਨ ਸਕੂਟੀ ਸਵਾਰ ਨੋਜਵਾਨ ਤੇ ਪਿੱਛੇ ਤੋ ਆ ਕੇ ਤੇਜ਼ਧਾਰ ਹਥਿਆਰ ਅਤੇ ਬੇਸਬਾਲਾਂ ਨਾਲ ਹਮਲਾ ਕਰ ਉਸਦੀ ਕੁੱਟਮਾਰ ਕਰ ਰਹੇ ਨੇ ਨੋਜਵਾਨ ਮਦਦ ਲਈ ਚਲਾ ਰਿਹਾ ਏ ਲੇਕਿਨ ਕੋਈ ਮਦਦ ਲਈ ਨਹੀਂ ਬੋਹੜਦਾ ਏ ਹਥਿਆਰਾਂ ਨਾਲ ਲੈਸ ਨੋਜਵਾਨ ਕੁੱਟਮਾਰ ਕਰਨ ਤੋਂ ਬਾਅਦ ਨੋਜਵਾਨ ਕੋਲੋਂ ਨਕ਼ਦੀ ਖੋਹ ਕੇ ਫ਼ਰਾਰ ਹੋ ਜਾਂਦੇ ਨੇ ਜ਼ਖ਼ਮੀ ਨੋਜਵਾਨ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਘਰ ਪਹੁੰਚਦਾ ਹੈ ਜਿਸ ਦਾ ਪਰਿਵਾਰ ਵੱਲੋਂ ਇਲਾਜ ਕਰਵਾਇਆ ਜਾਂ ਰਿਹਾ ਏ ਕੁੱਟਮਾਰ ਦਾ ਸ਼ਿਕਾਰ ਹੋਏ ਨੋਜਵਾਨ ਦੀ ਪਹਿਚਾਣ ਮਨਜੀਤ ਸਿੰਘ ਵੱਜੋਂ ਹੋਈ ਹੈ ਜੋ ਕਿ ਸ਼ਹਿਰ ਦੀ ਇਕ ਰੈਡੀਮੇਡ ਕਪੜਿਆਂ ਦੀ ਦੁਕਾਨ ਤੇ ਕੰਮ ਕਰਦਾ ਏ ਨੋਜਵਾਨ ਨੇ ਦੱਸਿਆ ਕਿ ਬੀਤੀ ਰਾਤ ਉਸ ਨੂੰ ਦੁਕਾਨ ਤੋਂ ਤਨਖਾਹ ਮਿਲੀ ਸੀ ਤਨਖਾਹ ਲੈਣ ਤੋਂ ਬਾਅਦ ਉਹ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੋਂ ਸਕੂਟੀ ਤੇ ਰਾਤ ਸਾਢੇ ਦੱਸ ਵੱਜੇ ਦੇ ਕਰੀਬ ਘਰ ਜਾ ਰਿਹਾ ਸੀ ਹਾਲੇ ਉਹ ਘਰ ਦੇ ਨੇੜੇ ਹੀ ਪਹੁੰਚਿਆ ਸੀ ਕਿ ਤਿੰਨ ਨੌਜਵਾਨ ਪਿੱਛੇ ਤੋ ਸਕੂਟੀ ਤੇ ਆਉਂਦੇ ਨੇ ਅਤੇ ਉਸ ਤੇ ਤੇਜ਼ਧਾਰ ਹਥਿਆਰ ਅਤੇ ਬੇਸਬਾਲਾਂ ਨਾਲ ਹਮਲਾ ਕਰ ਦੇਂਦੇ ਨੇ ਉਹ ਸਕੂਟੀ ਤੋ ਥੱਲੇ ਡਿੱਗ ਪੈਂਦਾ ਏ ਉਕਤ ਨੋਜਵਾਨ ਉਸਦੀ ਜ਼ੇਬ ਵਿੱਚ ਪਈ 18 ਹਜ਼ਾਰ ਰੁਪਏ ਦੀ ਰਾਸ਼ੀ ਖੋਹ ਕੇ ਫ਼ਰਾਰ ਹੋ ਜਾਂਦੇ ਨੇ ਪੀੜਤ ਨੋਜਵਾਨ ਵੱਲੋਂ ਪੁਲੀਸ ਕੋਲੋਂ ਲੁਟੇਰਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਏ

ਉਧਰ ਜਦੋਂ ਇਸ ਸਬੰਧ ਵਿੱਚ ਡੀ ਐਸ ਪੀ ਸਿਟੀ ਤਰਸੇਮ ਮਸੀਹ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਦੱਸਿਆ ਕਿ ਪੁਲਿਸ ਵੱਲੋਂ ਸੀ ਸੀ ਟੀ ਵੀ ਕੈਮਰੇ ਦੇਖੇ ਜਾ ਰਹੇ ਨੇ ਬਹੁਤ ਹੀ ਜਲਦੀ ਲੁਟੇਰਿਆਂ ਨੂੰ ਫ਼ੜ ਲਿਆ ਜਾਵੇਗਾ

ਹੁਣ ਵੇਖਣਾ ਹੋਵੇਗਾ ਡੀ ਐਸ ਪੀ ਵੱਲੋਂ ਲੁਟੇਰਿਆਂ ਨੂੰ ਜਲਦੀ ਫੜਣ ਦੇ ਭਰੋਸੇ ਤੋਂ ਬਾਅਦ ਪੁਲਿਸ ਕਿੰਨੀ ਜਲਦੀ ਲੁਟੇਰਿਆਂ ਨੂੰ ਫ਼ੜ ਕੇ ਸਲਾਖਾਂ ਪਿੱਛੇ ਪਹੁੰਚਾਉਂਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ

#p2cnewspunjabi #tarntaran #crimenews #ssptarntaran #dgppunjab #cmpunjab #loot #letestnewd

Loading comments...