ਹਰਿਆ ਭਰਿਆ ਪੰਜਾਬ ਦਾ ਖੂਬਸੂਰਤ ਇਲਾਕਾ

6 months ago
54

ਅੱਜ ਦਾ ਸਫਰ ਬਹੁਤ ਹੀ ਖੂਬਸੂਰਤ ਰਿਹਾ ਹੁਸ਼ਿਆਰਪੁਰ ਪੰਜਾਬ ਦੇ ਪਹਾੜੀ ਖੇਤਰ ਜਨੌੜੀ, ਥਾਣਾ, ਬਹੇੜਾ, ਬਾੜੀ ਖੱਡ ਤੋਂ ਅੱਗੇ ਢੋਲਬਾਹਾ ਦੌਲਤਪੁਰ ਹਿਮਾਚਲ ਪ੍ਰਦੇਸ਼ ਵਾਲੇ ਰੋਡ ਤੇ ਸਥਿਤ
ਮਾਂ ਮਾਤੇਸਵਰੀ ਮਾਂ ਚਿੰਤਪੁਰਨੀ ਮੰਦਿਰ
ਸਥਾਨ... ਢੋਲਵਾਹਾ ਤੋਂ ਦੋਲਤਪੁਰ ਰੋਡ( ਹਿਮਾਚਲ ਪ੍ਰਦੇਸ) (ਜਨੋੜੀ-ਢੋਲਵਾਹਾ) ਹੁਸ਼ਿਆਰਪੁਰ ਪੰਜਾਬ
ਜਿੱਥੇ ਬੀਤੀ ਰਾਤ ਅਤੇ ਸਵੇਰ ਸਮੇਂ ਹੋਈ ਵਰਖਾ ਨਾਲ ਹਰਿਆਲੀ ਭਰੇ ਰੁੱਖ ਅਤੇ ਪਹਾੜ ਆਪਣੀ ਖੂਬਸੂਰਤੀ ਦਾ ਅਨੋਖਾ ਦਿ੍ਸ਼ ਪੇਸ਼ ਕਰਦੇ ਨਜ਼ਰ ਆ ਰਹੇ ਸਨ! ਵਾਤਾਵਰਣ ਪੱਖੋਂ ਕਈ ਥਾਵਾਂ ਤੇ ਵਗਦੀ ਠੰਢੀ ਹਵਾ ਗਰਮੀ ਤੋਂ ਰਾਹਤ ਮਹਿਸੂਸ ਕਰਵਾ ਰਹੀ ਸੀ !ਹਰੇ ਭਰੇ ਰੁੱਖ ਢੋਲਬਾਹੇ ਦੇ ਪਿਛਲੇ ਪਾਸੇ ਉੱਚੇ ਪਹਾੜਾਂ ਤੋਂ ਢੋਲਬਾਹਾ ਡੈਮ ਇੱਕ ਵੱਖਰੀ ਹੀ ਝੀਲ ਦਾ ਨਜ਼ਾਰਾ ਪੇਸ਼ ਕਰਦਾ ਹੈ ! ਪਹਿਲੀ ਵਾਰ ਇਸ ਮਾਰਗ ਉੱਪਰ ਜਾਣ ਦਾ ਮੌਕਾ ਮਿਲਿਆ ਪੂਰੇ ਦਾ ਪੂਰਾ ਏਰੀਆ ਹਰੇ ਭਰੇ ਜੰਗਲ ਨਾਲ ਘਿਰਿਆ ਹੋਇਆ ਹੈ ਇਥੋਂ ਹਿਮਾਚਲ ਪ੍ਰਦੇਸ਼ ਦਾ ਦੌਲਤਪੁਰ ਸ਼ਹਿਰ 10 ਕਲੋਮੀਟਰ ਦੀ ਦੂਰੀ ਤੇ ਸਥਿਤ ਹੈ ਇਹ ਰਾਸਤਾ ਸੰਘਣੇ ਜੰਗਲ ਦੇ ਵਿੱਚੋਂ ਦੀ ਹੋ ਕੇ ਲੰਘਦਾ ਹੈ
ਹਿਮਾਚਲ ਪ੍ਰਦੇਸ਼ ਨੂੰ ਜਾਣ ਲਈ ਹੁਸ਼ਿਆਰਪੁਰ ਪੰਜਾਬ ਦੇ ਜੰਗਲਾਂ ਤੋਂ ਲਗਭਗ 15 ਰਸਤੇ ਲੱਗਦੇ ਹਨ ਜਦ ਕਿ ਇਸ ਤੋਂ ਪਹਿਲਾਂ ਹੁਸ਼ਿਆਰਪੁਰ ਤੋਂ ਹਿਮਾਚਲ ਵਾਲਾ ਰਸਤਾ ਹੀ ਸਾਡੇ ਜਿਹਨ ਵਿੱਚ ਆਉਂਦਾ ਹੈ ਜੋ ਪੰਜਾਬ ਨੂੰ ਹਿਮਾਚਲ ਨਾਲ ਜੋੜਦਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਪਤਾ ਲੱਗਾ ਹੈ ਕਿ ਹੁਸ਼ਿਆਰਪੁਰ ਤੋਂ ਕਈ ਜੰਗਲੀ ਰਸਤੇ ਹਨ ਜੋ ਹਿਮਾਚਲ ਪ੍ਰਦੇਸ਼ ਵਿੱਚ ਸਿੱਧੀ ਐਂਟਰੀ ਕਰਵਾਉਂਦੇ ਹਨ !

Loading comments...