ਪੈਰਾਲਾਈਜ ਦਾ ਅਟੈਕ ਹੋਣ ਤੋਂ ਬਾਅਦ ਵੀ ਨੌਜਵਾਨ ਨੇ ਨਹੀਂ ਹਾਰੀ ਹਿੰਮਤ

5 months ago
15

ਸਿਆਣੇ ਕਹਿੰਦੇ ਨੇ ਜੇਕਰ ਤੁਹਾਡੇ ਹੌਸਲੇ ਬੁਲੰਦ ਹੋਣ ਤਾਂ ਕੋਈ ਵੀ ਮੰਜ਼ਿਲ ਤੁਹਾਡੇ ਕਦਮ ਚੁੰਮ ਸਕਦੀ ਹੈ ਹ ਬਸ ਤੁਹਾਡੇ ਹੌਸਲੇ ਬੁਲੰਦ ਹੋਣੇ ਚਾਹੀਦੇ ਹਨ ਇਸੇ ਹੀ ਤਰ੍ਹਾਂ ਦੀ ਮਿਸਾਲ ਪੈਦਾ ਕਰਦਾ ਹੈ ਇਹ ਨੌਜਵਾਨ ਰਵਿੰਦਰ ਸਿੰਘ, ਇਸ ਨੌਜਵਾਨ ਦਾ ਐਕਸੀਡੈਂਟ ਹੋ ਗਿਆ ਤੇ ਰੀਡ ਦੀ ਹੱਡੀ ਤੇ ਸੱਟ ਲੱਗ ਗਈ ਉਸ ਤੋਂ ਬਾਅਦ ਜਿਸ ਵੀਰ ਨੂੰ ਪੈਰਾਲਾਈਜ ਦਾ ਅਟੈਕ ਹੋ ਗਿਆ ਇਹ ਵੀਰ ਹਿੰਮਤ ਹਾਰ ਗਿਆ ਤੇ ਪੰਜ ਸਾਲ ਮੰਜੀ ਦੇ ਰਿਹਾ ਪਰ ਇਸ ਦੀ ਜਿੰਦਗੀ ਵਿੱਚ ਇੱਕ ਅਜਿਹਾ ਮੌੜ ਆਇਆ ਕੀ ਇਸ ਨੌਜਵਾਨ ਦੀ ਜ਼ਿੰਦਗੀ ਹੀ ਬਦਲ ਕੇ ਰਹਿ ਗਈ ਭੁਪਿੰਦਰ ਸਿੰਘ ਨਾਮਕ ਵਿਅਕਤੀ ਦੇ ਵੱਲੋਂ ਇਸ ਰਵਿੰਦਰ ਸਿੰਘ ਨੂੰ ਹੌਸਲਾ ਦਿੱਤਾ ਗਿਆ ਅਤੇ ਜ਼ਿੰਦਗੀ ਨੂੰ ਅੱਗੇ ਤੋਰਨ ਵਾਸਤੇ ਪ੍ਰੇਰਿਤ ਕੀਤਾ ਗਿਆ ਜਿਸ ਤੋਂ ਬਾਅਦ ਰਵਿੰਦਰ ਸਿੰਘ ਪ੍ਰੇਰਿਤ ਹੋਇਆ ਤੇ ਨਿਕਲਿਆ ਇੱਕ ਨਵੇਂ ਸਫਰ ਤੇ ਇਸ ਵੀਰ ਨੇ ਪੈਰਾਲਾਈ ਦੇ ਅਟੈਕ ਤੋਂ ਬਾਅਦ ਜ਼ਿਲਾ ਪੱਧਰ ,ਪੰਜਾਬ ਪੱਧਰ ਅਤੇ ਨੈਸ਼ਨਲ ਪੱਧਰ ਦੇ ਉੱਤੇ ਮੈਡਲ ਜਿੱਤੇ ਰਵਿੰਦਰ ਸਿੰਘ ਦਾ ਹੁਣ ਇੱਕ ਹੀ ਸੁਪਨਾ ਹੈ ਕਿ ਉਹ ਇੰਟਰਨੈਸ਼ਨਲ ਪੱਧਰ ਤੇ ਉੱਤੇ ਬਾਡੀ ਬਿਲਡਿੰਗ ਦੇ ਮੁਕਾਬਲੇ ਖੇਡੇ ਅਤੇ ਗੋਲਡ ਮੈਡਲ ਜਿੱਤ ਕੇ ਭਾਰਤ ਲਈ ਝੋਲੀ ਪਾਵੇ

Loading comments...