ਸਰਹੱਦੀ ਪਿੰਡ ਬੁਰਜ 169 ਵਿਖੇ ਸੂਏ ਦੇ ਟੁੱਟਣ ਕਾਰਨ ਕਿਸਾਨਾਂ ਦੀ ਫਸਲ ਹੋਈ ਤਬਾਹ

7 months ago
12

ਪੰਜਾਬ ਸਰਕਾਰ ਵੱਲੋਂ ਵਿਕਾਸ ਦੇ ਕੀਤੇ ਗਏ ਕੰਮਾਂ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਅੱਜ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਪੰਜਾਬ ਸਰਕਾਰ ਦੇ ਕੀਤੇ ਗਏ ਕੰਮਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਬੁਰਜ 169 ਵਿਖੇ ਸੂਏ ਦੇ ਟੁੱਟਣ ਕਾਰਨ ਕਿਸਾਨਾਂ ਵੱਲੋਂ ਲਗਾਏ ਗਏ ਝੋਨੇ ਦੀ ਫਸਲ ਵਿਚ 'ਚ ਜਿਆਦਾ ਪਾਣੀ ਆਉਣ ਕਾਰਨ ਫਸਲ ਤਬਾਹ ਹੋ ਗਈ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਅਮਰਿੰਦਰਬੀਰ ਸਿੰਘ ਹਨੀ ਨੇ ਦੱਸਿਆ ਕਿ ਪਿਛਲੇ 10-15 ਦਿਨਾਂ ਤੋਂ ਇਹ ਸੂਆ ਥੋੜਾ ਟੁੱਟਾ ਹੋਇਆ ਸੀ। ਜਿਸ ਸਬੰਧੀ ਅਸੀ ਨਹਿਰੀ ਵਿਭਾਗ ਦੇ ਜੇਈ ਅਤੇ ਐੱਸ.ਡੀ.ਓ ਨੂੰ ਵੀ ਪਹਿਲਾਂ ਤੋਂ ਸੂਚਿਤ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਦ ਕੇ ਅੱਜ ਸੂਏ ਵਿਚ ਪਿਛੋ ਜਿਆਦਾ ਪਾਣੀ ਹੋਣ ਕਾਰਨ ਇਸ ਸੂਏ ਵਿਚ ਵੱਡਾ ਪਾੜ ਪੈ ਗਿਆ ਹੈ।

Loading comments...