ਖੇਤਾਂ 'ਚੋਂ ਮਿਲਿਆ ਪਾਕਿਸਤਾਨੀ ਡ੍ਰੋਨ, ਬੀਐਸਐਫ ਦੇ ਜਵਾਨਾਂ ਨੇ 11 ਕਿਲੋ ਹੈਰੋਇਨ ਕੀਤੀ ਸੀ ਬਰਾਮਦ

7 months ago
61

ਪਾਕਿਸਤਾਨ ਵੱਲੋਂ ਡਰੋਨ ਰਾਹੀਂ ਭਾਰਤੀ ਖੇਤਰ ਵਿੱਚ ਨਸ਼ੀਲੇ ਪਦਾਰਥ ਭੇਜਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜਿਨ੍ਹਾਂ ਦੇ ਨਾਪਾਕ ਮਨਸੂਬਿਆਂ ਨੂੰ ਸਰਹੱਦ 'ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਨਾਕਾਮ ਕਰਦੇ ਰਹਿੰਦੇ ਹਨ । ਹੁਣ ਇਕ ਵਾਰ ਫਿਰ ਗੁਰਦਾਸਪੁਰ ਦੇ ਤਲਵੰਡੀ ਵਿਰਕ ਦੇ ਖੇਤਾਂ 'ਚੋਂ ਪਾਕਿਸਤਾਨੀ ਡਰੋਨ ਬਰਾਮਦ ਕਰਨ 'ਚ ਸਫਲਤਾ ਮਿਲੀ ਹੈ।
ਮੌਕੇ 'ਤੇ ਪਹੁੰਚੇ ਐੱਸਪੀ-ਡੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਗੁਰਦਾਸਪੁਰ ਦੇ ਸਰਹੱਦੀ ਪਿੰਡ ਤਲਵੰਡੀ ਵਿਰਕ ਦੇ ਖੇਤਾਂ 'ਚੋਂ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਹੈ। ਐਸਪੀ-ਡੀ ਨੇ ਦੱਸਿਆ ਕਿ ਬੀ.ਐਸ.ਐਫ ਦੇ ਜਵਾਨਾਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਬੀ.ਐਸ.ਐਫ ਸੈਕਟਰ ਗੁਰਦਾਸਪੁਰ ਦੀ ਸਰਹੱਦੀ ਚੌਕੀ ਚੰਦੂ ਵਡਾਲਾ ਵਿਖੇ ਇੱਕ ਡਰੋਨ ਗਤੀਵਿਧੀ ਦੇਖੀ ਗਈ ਹਰ ਰੋਜ਼ , ਜਿਸ ਤੋਂ ਬਾਅਦ ਸਰਹੱਦ 'ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਡਰੋਨ 'ਤੇ 3 ਰਾਉਂਡ ਫਾਇਰ ਕੀਤੇ ਅਤੇ ਡਰੋਨ ਵਾਪਸ ਪਰਤਿਆ ਸੀ ਜਦੋਂ ਸਵੇਰੇ ਸਰਹੱਦੀ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ 11 ਕਿਲੋ ਹੈਰੋਇਨ ਬਰਾਮਦ ਹੋਈ ਸੀ। ਬੀਐਸਐਫ ਦੇ ਜਵਾਨਾਂ ਦਾ ਮੰਨਣਾ ਹੈ ਕਿ ਇਹ ਇਸੇ ਡਰੋਨ ਰਾਹੀਂ ਸੁੱਟੀ ਹੋ ਸਕਦੀ ਹੈ। ਪੁਲਿਸ ਨੇ ਇਸ ਪਾਕਿਸਤਾਨੀ ਡਰੋਨ ਨੂੰ ਜ਼ਬਤ ਕਰਕੇ ਜਾਂਚ ਲਈ ਭੇਜ ਦਿੱਤਾ ਹੈ ਅਤੇ ਇਹ ਪਤਾ ਲਗਾਉਣ ਲਈ ਆਸਪਾਸ ਦੇ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਕਿ ਇਸ ਡਰੋਨ 'ਚ ਕੋਈ ਹੋਰ ਚੀਜ਼ ਡਿੱਗੀ ਹੈ ਜਾਂ ਨਹੀਂ।

Loading comments...