BJP ਉਮੀਦਵਾਰਾਂ ਦਾ ਪੰਜਾਬ ਵਿੱਚ ਵਿਰੋਧ ਜਾਰੀ ਤਰਨਤਾਰਨ ਦੇ ਪਿੰਡ ਮਾਨੋਚਾਹਲ ਵਿਖੇ ਕਿਸਾਨਾਂ ਨੇ ਕੀਤਾ ਵਿਰੋਧ

7 months ago
90

ਸਟੋਰੀ ਨਾਮ - ਤਰਨਤਾਰਨ ਦੇ ਪਿੰਡ ਮਾਨੋਚਾਹਲ ਵਿਖੇ ਚੋਣ ਪ੍ਰਚਾਰ ਕਰਨ ਗਏ ਭਾਜਪਾ ਆਗੂਆਂ ਦਾ ਕਿਸਾਨਾਂ ਵੱਲੋਂ ਕੀਤਾ ਗਿਆ ਵਿਰੋਧ

ਪੁਲਿਸ ਨੇ ਮੁਸ਼ਕਤ ਤੋਂ ਬਾਅਦ ਭਾਜਪਾ ਆਗੂਆਂ ਨੂੰ ਕੱਢਿਆ ਪ੍ਰਚਾਰ ਸਥਾਨ ਤੋਂ ਬਾਹਰ

ਕਿਸਾਨਾਂ ਨੇ ਕਿਹਾ ਕਿ ਭਾਜਪਾ ਆਗੂ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਰਹੇ ਨੇ ਭੱਜ

ਭਾਜਪਾ ਆਗੂਆਂ ਨੇ ਕਿਹਾ ਸਰਕਾਰ ਨੇ ਕਿਸਾਨਾਂ ਨਾਲ ਕਈ ਦੋਰ ਦੀ ਕੀਤੀ ਹੈ ਗੱਲਬਾਤ ਕਿਸਾਨ ਮੈਂ ਨਾ ਮਾਨੂੰ ਦੀ ਅੜੀ ਤੇ ਹਨ ਅੜ੍ਹੇ

ਐਂਕਰ - ਪੰਜਾਬ ਵਿੱਚ ਚੋਣ ਪ੍ਰਚਾਰ ਕਰ ਰਹੇ ਭਾਜਪਾ ਉਮੀਦਵਾਰਾਂ ਅਤੇ ਆਗੂਆਂ ਨੂੰ ਕਿਸਾਨਾਂ ਦੇ ਵਿਰੋਧ ਦਾ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੀ ਤਾਜ਼ਾ ਮਿਸਾਲ ਤਰਨਤਾਰਨ ਦੇ ਪਿੰਡ ਮਾਨੋਚਾਹਲ ਵਿਖੇ ਦੇਖਣ ਨੂੰ ਮਿਲੀ ਹੈ ਜਿਥੇ ਲੋਕ ਸਭਾ ਹਲਕਾ ਖਡੂਰ ਸਹਿਬ ਤੋਂ ਚੋਣ ਲੜ ਰਹੇ ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਮੀਆਂ ਵਿੰਡ ਦੇ ਪ੍ਰਚਾਰ ਲਈ ਆਉਣ ਦੀ ਭਿਣਕ ਕਿਸਾਨਾਂ ਨੂੰ ਮਿਲਣ ਤੇ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਕਿਸਾਨ ਬੀਬੀਆਂ ਹੱਥਾਂ ਵਿੱਚ ਕਾਲੀਆਂ ਝੰਡੀਆਂ ਲੈ ਕੇ ਇੱਕਠੇ ਹੋ ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਮੀਆਂ ਵਿੰਡ ਖੁਦ ਤਾਂ ਚੋਣ ਪ੍ਰਚਾਰ ਲਈ ਨਹੀਂ ਪਹੁੰਚੇ ਲੇਕਿਨ ਉਨ੍ਹਾਂ ਦੇ ਪ੍ਰਚਾਰ ਲਈ ਪਹੁੰਚੇ ਲੋਕ ਸਭਾ ਹਲਕਾ ਖਡੂਰ ਸਹਿਬ ਦੇ ਕੋ ਕਨਵੀਨਰ ਅਤੇ ਜ਼ਿਲ੍ਹਾ ਜਨਰਲ ਸਕੱਤਰ ਹਰਪ੍ਰੀਤ ਸਿੰਘ ਸਿੰਧ ਬਾਜ਼ ਤੇ ਜ਼ਿਲ੍ਹਾ ਉਪ ਪ੍ਰਧਾਨ ਰਾਣਾ ਗੁਲਬੀਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸਥਿਤੀ ਉਸ ਵੇਲੇ ਗੰਭੀਰ ਹੋ ਗਈ ਜਦੋਂ ਦੋਵਾਂ ਧਿਰਾਂ ਵੱਲੋਂ ਨਾਅਰੇਬਾਜ਼ੀ ਕੀਤੀ ਜਾਣ ਲੱਗੀ ਮੋਕੇ ਤੇ ਮੋਜੂਦ ਪੁਲਿਸ ਵੱਲੋਂ ਬੜੀ ਮੁਸਤੈਦੀ ਨਾਲ ਪ੍ਰਚਾਰ ਕਰਨ ਆਏ ਭਾਜਪਾ ਆਗੂਆਂ ਨੂੰ ਪ੍ਰਚਾਰ ਸਥਾਨ ਤੋਂ ਬਾਹਰ ਕੱਢਿਆ ਗਿਆ ਇਸ ਮੌਕੇ ਵਿਰੋਧ ਕਰ ਰਹੇ ਕਿਸਾਨਾਂ ਨੇ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਅਤੇ ਹੁਣ ਵੀ ਉਹ ਦਿੱਲੀ ਸ਼ਾਂਤਮਈ ਢੰਗ ਨਾਲ ਜਾ ਰਹੇ ਸਨ ਲੇਕਿਨ ਮੋਦੀ ਸਰਕਾਰ ਵੱਲੋਂ ਉਨ੍ਹਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਅਤੇ ਉਨ੍ਹਾਂ ਤੇ ਤਸ਼ੱਦਦ ਢਾਹਿਆ ਗਿਆ ਜਿਸ ਦੇ ਚਲਦਿਆਂ ਉਹ ਭਾਜਪਾ ਦਾ ਵਿਰੋਧ ਕਰ ਰਹੇ ਹਨ ਅਤੇ ਹੁਣ ਵੀ ਉਹ ਆਪਣੇ ਸਵਾਲਾਂ ਦਾ ਜਵਾਬ ਮੰਗਣ ਆਏ ਹਨ ਲੇਕਿਨ ਸਾਡੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਗਿਆ ਹੈ

ਬਾਈਟ - ਕਿਸਾਨ ਆਗੂ
ਉਧਰ ਜਦੋਂ ਕਿਸਾਨਾਂ ਦੇ ਵਿਰੋਧ ਬਾਰੇ ਭਾਜਪਾ ਆਗੂ ਰਾਣਾ ਗੁਲਬੀਰ ਸਿੰਘ ਅਤੇ ਹਰਪ੍ਰੀਤ ਸਿੰਘ ਸਿੰਧ ਬਾਜ਼ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਕਿਸਾਨ ਵੀ ਉਨ੍ਹਾਂ ਦੇ ਭਰਾ ਹਨ ਲੇਕਿਨ ਸਰਕਾਰ ਕਿਸਾਨਾਂ ਨਾਲ ਕਈ ਦੋਰ ਦੀ ਗੱਲ ਕਰ ਚੁੱਕੀ ਹੈ ਲੇਕਿਨ ਕਿਸਾਨ ਮੈ ਨਾ ਮਾਨੂੰ ਵਾਲੀ ਅੜੀ ਤੇ ਅੜੇ ਹੋਏ ਨੇ ਭਾਜਪਾ ਆਗੂਆਂ ਨੇ ਕਿਹਾ ਕਿ ਸਰਕਾਰ ਹਰ ਸਮੇਂ ਗੱਲ ਕਰਨ ਨੂੰ ਤਿਆਰ ਹੈ

ਬਾਈਟ - ਭਾਜਪਾ ਆਗੂ

ਮੋਕੇ ਤੇ ਸੁਰਖਿਆ ਵੱਜੋਂ ਤੈਨਾਤ ਪੁਲਿਸ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਥਿਤੀ ਸ਼ਾਂਤਮਈ ਹੈ ਅਤੇ ਸਾਰੇ ਭਾਜਪਾ ਆਗੂਆਂ ਨੂੰ ਸੁਰੱਖਿਅਤ ਭੇਜ ਦਿੱਤਾ ਗਿਆ ਹੈ

Loading comments...