ਟੋਲਾ ਪਲਾਜ਼ਾ ਢਿਲਵਾਂ ਦੇ ਪਿਛਲੇ ਪਾਸੇ ਅੱਗ ਲੱਗਣ ਕਾਰਨ ਮਸ਼ੀਨਰੀ ਸੜ ਕੇ ਸੁਆਹ

9 months ago
114

ਵੀਰਵਾਰ ਬਾਅਦ ਦੁਪਹਿਰ ਕਰੀਬ 3 ਵਜੇ ਟੋਲ ਪਲਾਜ਼ਾ ਢਿਲਵਾਂ ਦੇ ਪਿਛਲੇ ਪਾਸੇ ਅੱਗ ਲੱਗਣ ਨਾਲ ਉੱਥੇ ਪਈ ਮਸ਼ੀਨਰੀ ਅੱਗ ਦੀ ਭੇਟ ਚੜ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਟੋਲ ਵਸੂਲ ਰਹੀ ਕੰਪਨੀ ਦੇ ਮੈਨੇਜਰ ਅਮਨਦੀਪ ਸਿੰਘ ਨੇ ਦੱਸਿਆ ਕਿ ਬਾਅਦ ਦੁਪਹਿਰ ਟੋਲ ਦੇ ਪਿੱਛੇ ਪੈਂਦੇ ਖੇਤਾਂ ਵਿਚ ਅੱਗ ਲੱਗੀ ਹੋਈ ਸੀ ਤੇ ਉੱਥੋਂ ਹੀ ਇਹ ਅੱਗ ਟੋਲ ਦੇ ਖੇਤਰ ਵਿਚ ਪਹੁੰਚ ਗਈ, ਜਿਸ ਕਾਰਨ ਉੱਥੇ ਪਈ ਮਸ਼ੀਨਰੀ ਅੱਗ ਦੀ ਲਪੇਟ ਵਿਚ ਆ ਗਈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਤੁਰੰਤ ਫਾਇਰ ਬਿਗ੍ਰੇਡ ਨੂੰ ਸੂਚਿਤ ਕੀਤਾ ਤੇ ਭੁਲੱਥ, ਡੇਰਾ ਬਿਆਸ, ਕਰਤਾਰਪੁਰ ਤੇ ਕਪੂਰਥਲਾ ਤੋਂ ਅੱਗ ਬੁਝਾਓ ਗੱਡੀਆਂ ਮੌਕੇ 'ਤੇ ਪਹੁੰਚੀਆਂ, ਜਿਨ੍ਹਾਂ ਬੜੀ ਮਸ਼ੱਕਤ ਨਾਲ ਕਰੀਬ 2 ਘੰਟੇ ਬਾਅਦ ਅੱਗ 'ਤੇ ਕਾਬੂ ਪਾਇਆ ਹੈ | ਇਸ ਮੌਕੇ ਫਾਇਰ ਅਫ਼ਸਰ ਭੁਲੱਥ ਸੰਦੀਪ ਕੁਮਾਰ, ਫਾਇਰ ਮੈਨ ਰਾਜਵੀਰ ਸਿੰਘ ਤੇ ਕੁਲਬੀਰ ਸਿੰਘ, ਡਰਾਈਵਰ ਸੁਖਵਿੰਦਰ ਸਿੰਘ ਸਮੇਤ ਹੋਰਨਾਂ ਥਾਵਾਂ ਤੋਂ ਆਏ ਫਾਇਰ ਕਰਮਚਾਰੀ ਮੌਕੇ ਤੇ ਹਾਜ਼ਰ ਸਨ |

Loading comments...