ਇੱਕ ਵਿਅਕਤੀ ਦੇ ਅੱਖਾਂ ਚ ਮਿਰਚਾਂ ਪਾ ਕੇ 5 ਹਜਾਰ ਦੀ ਨਗਦੀ ਖੋਹ ਕੇ ਫਰਾਰ ਹੋਏ ਦੋ ਨੌਜਵਾਨ ਪਿੰਡ ਦੇਵਲਾਂਵਾਲ ਤੋਂ ਕਾਬੂ

9 months ago
228

ਥਾਣਾ ਕੋਤਵਾਲੀ ਪੁਲਿਸ ਨੇ ਇੱਕ ਵਿਅਕਤੀ ਦੇ ਅੱਖਾਂ ਵਿੱਚ ਮਿਰਚਾਂ ਪਾ ਕੇ ਨਗਦੀ ਖੋ ਕੇ ਫਰਾਰ ਹੋਏ ਦੋ ਨੌਜਵਾਨਾਂ ਨੂੰ 5000 ਰੁਪਏ ਦੀ ਨਗਦੀ ਮੋਟਰਸਾਈਕਲ ਤੇ ਦਾਤਰ ਸਮੇਤ ਗਿਰਫਤਾਰ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕੋਤਵਾਲੀ ਦੇ ਐਸਐਚਓ ਪਲਵਿੰਦਰ ਸਿੰਘ ਨੇ ਦੱਸਿਆ ਕਿ ਹਰਦੀਪ ਸਿੰਘ ਵਾਸੀ ਮਜਾਦਪੁਰ ਨੇ ਦੱਸਿਆ ਕਿ ਪਿੰਡ ਦੇਵਲਾਂਵਾਲ ਤੇ ਝੁੱਗੀਆਂ ਗੁਲਾਮ ਦੇ ਵਿਚਕਾਰ ਦੋ ਅਣਪਛਾਤੇ ਨੌਜਵਾਨਾਂ ਨੇ ਮੇਰੇ ਮੋਟਰਸਾਈਕਲ ਅੱਗੇ ਆਪਣਾ ਮੋਟਰਸਾਈਕਲ ਲਗਾ ਕੇ ਦਾਤਰ ਕੱਢ ਲਿਆ ਤੇ ਇੱਕ ਨੌਜਵਾਨ ਨੇ ਮੇਰੀਆਂ ਅੱਖਾਂ ਤੇ ਮਿਰਚਾਂ ਪਾ ਦਿੱਤੀਆਂ ਤੇ ਮੇਰਾ ਪਰਸ ਖੋ ਕੇ ਪਿੰਡ ਦੇਵਲਾਂਵਾਲ ਨੂੰ ਦੋਵੇਂ ਫਰਾਰ ਹੋ ਗਿਆ ਜਿਸ ਵਿੱਚ 5000 ਰੁਪਏ ਦੀ ਨਗਦੀ ਸੀ। ਮੇਰੇ ਰੌਲਾ ਪਾਉਣ ਤੇ ਲੋਕਾਂ ਨੇ ਇਹਨਾਂ ਨੂੰ ਪਿੰਡ ਦੇਵਲਾਂਵਾਲ ਕਾਬੂ ਕਰ ਲਿਆ। ਉਹਨਾਂ ਦੱਸਿਆ ਕਿ ਏਐਸਆਈ ਲਖਵਿੰਦਰ ਸਿੰਘ ਨੇ ਮੌਕੇ ਤੇ ਪੁੱਜ ਕੇ ਦੋਵਾਂ ਨੌਜਵਾਨਾਂ ਨੂੰ 5000 ਦੀ ਨਗਦੀ, ਮੋਟਰਸਾਈਕਲ ਤੇ ਇੱਕ ਦਾਤਰ ਸਮੇਤ ਗ੍ਰਿਫਤਾਰ ਕਰਕੇ ਉਹਨਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ ਜਿਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ।

Loading comments...