ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵੱਡੇ ਪੱਧਰ ਤੇ ਕਰਵਾਇਆ ਗਿਆ ਜਾਗਰੂਕਤਾ ਸੈਮੀਨਰ।awareness seminar against drugs

1 year ago
209

ਪ੍ਰੈਸ ਨੋਟ
ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵੱਡੇ ਪੱਧਰ ਤੇ ਕਰਵਾਇਆ ਗਿਆ ਜਾਗਰੂਕਤਾ ਸੈਮੀਨਰ

ਨਸ਼ਿਆਂ ਵੇਚਣ ਵਾਲਿਆ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆਂ ਨਹੀ ਜਾਵੇਗਾ : ਭਾਗੀਰਥ ਸਿੰਘ ਮੀਨਾ

ਸ੍ਰੀ ਮੁਕਤਸਰ ਸਾਹਿਬ ( ) ਸ.ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਸ੍ਰੀ ਗੋਰਵ ਯਾਦਵ ਡੀ.ਜੀ.ਪੀ. ਪੰਜਾਬ ਵੱਲੋਂ ਸੂਬੇ ਅੰਦਰ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਸ੍ਰੀ ਭਾਗੀਰਥ ਸਿੰਘ ਮੀਨਾ ਆਈ.ਪੀ.ਐਸ. ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਅੱਜ ਬਾਂਸਲ ਪੈਲੇਸ ਵਿੱਚ ਇਕ ਨਸ਼ਿਆਂ ਖਿਲਾਫ ਜਾਗਰੂਕਤਾ ਸੈਮੀਨਰ ਅਯੋਜਿਤ ਕੀਤਾ ਗਿਆ। ਇਸ ਸੈਮੀਨਰ ਵਿੱਚ ਸ.ਜਗਦੀਪ ਸਿੰਘ ਕਾਕਾ ਬਰਾੜ ਵਿਧਾਇਕ ਸ੍ਰੀ ਮੁਕਤਸਰ ਸਾਹਿਬ, ਸ੍ਰੀ ਰਾਜ ਕੁਮਾਰ ਸ਼ੈਸ਼ਨ ਜੱਜ, ਡਾ.ਰੁਹੀ ਦੁੱਗ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਸ਼ਿਰਕਤ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਸ੍ਰੀ ਕੁਲਵੰਤ ਰਾਏ ਐਸ.ਪੀ ਐੱਚ, ਡਾ.ਪਰਵਿੰਦਰ ਸਿੰਘ ਕੌਸਲਰ(ਮੋਨੋਰੋਗ ਵਿਭਾਗ), ਡਾ ਨੈਟਲੀ ਮੈਡੀਕਲ ਅਫਸਰ, ਡਾ. ਭਗਵਾਨ ਦਾਸ ਹੈਲਥ ਇੰਸਪੈਕਟਰ, ਸ੍ਰੀ ਰਾਜੀਵ ਛਾਬੜਾ ਜਿਲ੍ਹਾਂ ਸਿਖਿਆ ਅਫਸਰ, ਸ੍ਰੀ ਸਜੀਵ ਗੋਇਲ ਡੀ.ਐਸ.ਪੀ, ਸ੍ਰੀ ਜਸਬੀਰ ਸਿੰਘ ਡੀ.ਐਸ.ਪੀ ਗਿਦੜਬਾਹਾ, ਸ. ਫਤਿਹ ਸਿੰਘ ਬਰਾੜ ਡੀ.ਐਸ.ਪੀ (ਮਲੋਟ), ਸ.ਜਸਪਾਲ ਸਿੰਘ ਡੀ.ਐਸ.ਪੀ (ਲੰਬੀ) ਅਤੇ ਸਮੂਹ ਮੁੱਖ ਅਫਸਰਾਨ ਥਾਣਾ ਤੋਂ ਇਲਾਵਾ ਸਕੂਲ ਅਤੇ ਕਾਲਜ ਦੇ ਵਿਦਿਆਰਥੀ ਅਤੇ ਪਿੰਡਾਂ ਦੇ ਸਰਪੰਚ ਸਮੇਤ 700 ਦੇ ਕ੍ਰੀਬ ਆਮ ਲੋਕ ਤੇ ਪੁਲਿਸ ਮੁਲਾਜਮ ਹਾਜ਼ਰ ਸਨ। ਇਸ ਮੌਕੇ ਸਟੇਜ ਸੈਕਟਰੀ ਦੀ ਡਿਊਟੀ ਏ.ਐਸ.ਆਈ ਗੁਰਦੇਵ ਸਿੰਘ ਵੱਲੋਂ ਨਿਭਾਈ ਗਈ।ਇਸ ਮੌਕੇ ਪੰਜਾਬੀ ਯੁਨੀਵਰਸਟੀ ਪਟਿਆਲਾ ਤੋਂ ਜਤਿੰਦਰ ਈਨਾ, ਮੰਗਲ ਮੱਤਾ, ਪੱਮਾ ਸ਼ਾਇਰ, ਹਰਵੀਰ ਕੌਰ ਸਰੋਤਾ ਵੱਲੋਂ ਨਸ਼ਿਆਂ ਖਿਲਾਫ ਸਟੇਜੀ ਨਾਟਕ ਫਸਲਾ ਅਤੇ ਨਸਲਾ ਤੇ ਇਕ ਬੰਬੀਹਾ ਬੋਲ ਨਾਕਟ ਖੇਡਿਆ ਗਿਆ।
ਇਸ ਮੌਕੇ ਸ੍ਰੀ ਭਾਗੀਰਥ ਸਿੰਘ ਮੀਨਾ ਦੀ ਅਗਵਾਈ ਹੇਠ ਸਮੂਹ ਹਾਜਰੀਨ ਵੱਲੋਂ ਨਸ਼ਿਆਂ ਖਿਲਾਫ ਇਕੱਠੇ ਹੋਕ ਲੜਨ ਅਤੇ ਨਸ਼ੇ ਨਾ ਕਰਨ ਦੀ ਸੌਂਹ ਚੁੱਕੀ ਗਈ ।
ਇਸ ਮੌਕੇ ਸ.ਜਗਦੀਪ ਸਿੰਘ ਕਾਕਾ ਬਰਾੜ ਨੇ ਸਬੌਧਨ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਮੁਹਿੰਮ ਵਿੱਢੀ ਗਈ ਇਸ ਲਈ ਮੈਂ ਇਸ ਨਸ਼ਿਆਂ ਖਿਲਾਫ ਸਾਰਿਆ ਦੇ ਸਹਿਯੋਗ ਦੀ ਮੰਗ ਕਰਦਾ ਹਾਂ ਜੇਕਰ ਕੋਈ ਤੁਹਾਡੇ ਆਲੇ ਦੁਆਲੇ ਕੋਈ ਨਸ਼ੇ ਦਾ ਸੇਵਨ ਕਰਦਾ ਹੈ ਤਾਂ ਤੁਸੀ ਇਕੱਠੇ ਹੋ ਕੇ ਉਸ ਨਾਲ ਤਾਲਮੇਲ ਬਣਾ ਕੇ ਉਸ ਦਾ ਇਲਾਜ਼ ਕਰਵਾਓ ਅਤੇ ਜੇਕਰ ਕੋਈ ਨਸ਼ੇ ਵੇਚਦਾ ਹੈ ਤਾਂ ਤੁਸੀ ਸਾਨੂੰ ਜਾਂ ਤੁਸੀ ਪੁਲਿਸ ਵਿਭਾਗ ਵਿੱਚ ਉਸ ਦੀ ਜਾਣਕਾਰੀ ਸਾਂਝੀ ਕਰੋ ਤਾਂ ਜੋ ਆਪਾ ਸਾਰੇ ਇਸ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਵਿੱਚ ਇੱਕ ਜੁੱਟ ਹੋ ਕੇ ਆਪਣੀ ਡਿਊਟੀ ਨਿਭਾਈਏੇ।
ਸ੍ਰੀ ਰਾਜ ਕੁਮਾਰ ਸ਼ੈਸ਼ਨ ਜੱਜ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਅਤੇ ਡੀ.ਜੀ.ਪੀ ਪੰਜਾਬ ਵੱਲੋਂ ਪੰਜਾਬ ਵਿੱਚ ਨਸ਼ਿਆਂ ਖਿਲਾਫ ਮੁਹਿੰਮ ਚਲਾਈ ਗਈ ਹੈ ਇਸ ਮੁਹਿੰਮ ਵਿੱਚ ਜਿੱਥੇ ਨਸ਼ਿਆ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਉੱਥੇ ਹੀ ਜੋ ਨੌਜਵਾਨ ਨਸ਼ਿਆਂ ਦੀ ਦਲ ਦਲ ਵਿੱਚ ਫਸ ਚੁੱਕੇ ਉਨ੍ਹਾਂ ਦਾ ਮੁਫਤ ਵਿੱਚ ਇਲਾਜ਼ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਮੈਂ ਸਾਰਿਆ ਨੂੰ ਅਪੀਲ ਕਰਦਾ ਹਾਂ ਕਿ ਸਾਰੇ ਰੱਲ ਮਿਲ ਕੇ ਇਸ ਨੀਸ਼ਆਂ ਖਿਲਾਫ ਮੁਹਿੰਮ ਵਿੱਚ ਸਹਿਯੋਗ ਦਿਉ ਤਾਂ ਜੋ ਆਪ ਅਤੇ ਆਪਣੇ ਪਰਿਵਾਰਾਂ ਨੂੰ ਇਸ ਨਸ਼ਿਆਂ ਦੀ ਦਲ-ਦਲ ਵਿੱਚੋਂ ਬਚਾਅ ਸਕੀਏ।
ਡਾ.ਰੁਹੀ ਦੁੱਗ ਡਿਪਟੀ ਕਮਿਸ਼ਨਰ ਨੇ ਸਬੋਧਨ ਕਰਦਿਆਂ ਕਿ ਨਸ਼ਿਆਂ ਖਿਲਾਫ ਜੋ ਮੁਹਿੰਮ ਵਿੱਢੀ ਹੋਈ ਹੈ ਲਗਾਤਾਰ ਅਸੀ ਸੈਮੀਨਰ ਲਗਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਤਾਂ ਜੋ ਆਪਾ ਨੌਜਵਾਨ ਪੀੜੀ ਨੂੰ ਇਸ ਨਸ਼ੇ ਦੀ ਦਲ਼ ਦਲ ਵਿੱਚੋਂ ਬਚਾਇਆ ਜਾ ਸਕੇ ਇਸ ਸਬੰਧ ਵਿੱਚ ਅੱਜ ਪ੍ਰਸ਼ਾਸ਼ਨ ਵੱਲੋਂ ਇੱਕ ਵੱਡੇ ਪੱਧਰ ਤੇ ਜਾਗਰੂਕਤਾ ਸੈਮੀਨਰ ਕਰਵਾਇਆ ਗਿਆ ਜਿਸ ਵਿੱਚ ਬਹੁਤ ਵੱਡੇ ਇਕੱਠ ਨਾਲ ਵਿਦਿਆਰਥੀਆਂ ਦੇ ਨਾਲ ਨਾਲ ਪਿੰਡਾਂ ਸ਼ਹਿਰਾ ਤੋਂ ਲੋਕਾਂ ਨੇ ਸ਼ਿਰਕਤ ਕੀਤੀ ਗਈ। ਉਂਨ੍ਹਾਂ ਆਏ ਹੋਏ ਹਾਜਰੀਨ ਨੂੰ ਜਿੱਥੇ ਨੁਕੜ ਨਾਟਕ, ਸਕਿੱਟਾ ਅਤੇ ਸਪੀਚ ਨਾਲ ਜਾਗਰੂਕ ਕੀਤਾ ਗਿਆ ਉੱਥੇ ਸਾਰਿਆ ਵੱਲੋਂ ਸੌਹ ਖਾ ਕੇ ਨਸ਼ੇ ਨਾ ਕਰਨ ਅਤੇ ਹਮੇਸ਼ਾ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ ਦੀ ਗੱਲ ਕਹੀ ਗਈ ।
ਸ.ਭਾਗੀਰਥ ਸਿੰਘ ਮੀਨਾ ਆਈ.ਪੀ.ਐਸ. ਜੀ ਨੇ ਇੱਥੇ ਪਾਹੁੰਚੇ ਹੋਏ ਹਾਜਰੀਨ ਨੂੰ ਜੀ ਆਇਆ ਕਿਹਾ ਅਤੇ ਉਨ੍ਹਾਂ ਕਿਹਾ ਪੁਲਿਸ ਵਿਭਾਗ ਅਤੇ ਸਿਵਲ ਪ੍ਰਸ਼ਾਸ਼ਨ ਦਿਨ-ਰਾਤ ਨਸ਼ਿਆਂ ਦੇ ਖਾਤਮੇ ਲਈ ਮਿਹਨਤ ਕਰ ਰਹੇ ਹਨ, ਪਰ ਇਸ ਵਿੱਚ ਤੁਹਾਡੇ ਸਹਿਯੋਗ ਦੀ ਜਰੂਰਤ ਹੈ ਤੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕੇ ਨੌਜਵਾਨ ਮਾੜ੍ਹੀ ਸੰਗਤ ਤੋਂ ਦੂਰ ਰਹਿਕੇ ਖੇਡਾਂ ਨਾਲ ਜੁੜਨ ਅਤੇ ਚੰਗੇ ਖਿਡਾਰੀ ਬਣਨ ਅਤੇ ਉਂਨ੍ਹਾਂ ਕਿਹਾ ਕਿ ਮਾਪੇ ਵੀ ਆਪਣੇ ਬੱਚਿਆ ਸੰਗਤ ਦਾ ਧਿਆਨ ਜਰੂਰ ਰੱਖਣ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਬੱਚਾ ਮਾੜੀ ਸੰਗਤ ਵਿੱਚ ਪੈ ਗਿਆ ਹੈ ਉਸ ਨੂੰ ਪਿਆਰ ਨਾਲ ਸਮਝਾ ਕੇ ਉਸ ਦਾ ਇਲਾਜ਼ ਕਰਵਾਇਆ ਜਾਵੇ। ਉਨਹਾਂ ਕਿਹਾ ਕਿ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਨਾ ਤਾਂ ਨਸ਼ਾ ਕਿਸੇ ਨੂੰ ਕਰਨ ਦਿਆਗੇ ਅਤੇ ਨਾ ਹੀ ਨਸ਼ਾ ਕਿਸੇ ਨੂੰ ਵੇਚਣ ਦਿਆਗੇ, ਜੇ ਨਸ਼ੇ ਵੇਚੇਗਾ ਉਨ੍ਹਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆਂ ਨਹੀ ਜਾਵੇਗਾ। ਉਨ੍ਹਾਂ ਕਿਹਾ ਜੇਕਰ ਤੁਸੀ ਕੋਈ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀ ਸਾਡੇ ਹੈਲਪ ਲਾਇਨ ਨੰਬਰ 80549-42100 ਤੇ ਦੇ ਸਕਦੇ ਹੋ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।

punjabi movies,punjabi movie new,new punjabi movies,punjabi movies 2023,latest punjabi movies,new punjabi movie 2023,new punjabi movies 2023,new punjabi movie trailer,neeru bajwa punjabi movie,new punjabi movies 2023 latest,punjabi movies 2023 full movie,punjabi movies 2023 full movie hd,punjabi movies 2023 full movie new,new punjabi movies 2023 full movie,new punjabi movies 2023 full movie hd,new punjabi movies 2023 latest this week

Loading comments...