ਜਿਲਾ ਸ੍ਰੀ ਮੁਕਤਸਰ ਸਾਹਿਬ ਦੀ ਦੂਸਰੇ ਰਾਜਾਂ ਨਾਲ ਲਗਦੀ ਹਦ ਕੀਤੀ ਸੀਲ

1 year ago
17

if you have donte for flood area FEROZEPUR help so please donate 100rs. A/c 357105004360 IFSC CODE -ICIC0003571
NAME RAJINDER SINGH, A/C TYPE - CURRENT.

ਪ੍ਰੈਸ ਨੋਟ
ਅਪ੍ਰੈਸ਼ਨ ਸੀਲ 3 ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਹਰਿਆਣਾ ਅਤੇ ਰਾਜਸਥਾਨ ਪੁਲਿਸ ਨਾਲ ਸਾਂਝੇ ਤੌਰ ਤੇ ਚਲਾਇਆ ਸਰਚ ਅਭਿਆਨ

ਜਿਲਾ ਸ੍ਰੀ ਮੁਕਤਸਰ ਸਾਹਿਬ ਦੀ ਦੂਸਰੇ ਰਾਜਾਂ ਨਾਲ ਲਗਦੀ ਹਦ ਕੀਤੀ ਸੀਲ

ਸ੍ਰੀ ਮੁਕਤਸਰ ਸਾਹਿਬ ( )ਮਾਨਯੋਗ ਸ.ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਸ੍ਰੀ ਗੋਰਵ ਯਾਦਵ ਆਈ.ਪੀ.ਐਸ. ਡੀ.ਜੀ.ਪੀ. ਪੰਜਾਬ ਵੱਲੋਂ ਨਸ਼ਿਆਂ ਅਤੇ ਮਾੜੇ ਅਨਸਰਾਂ ਖਿਲਾਫ ਵਿੱਢੀ ਮਹਿੰਮ ਤਹਿਤ ਸੂਬੇ ਭਰ ਵਿੱਚ “ਅਪ੍ਰੈਸ਼ਨ ਸੀਲ 3” ਚਲਾਇਆ ਗਿਆ, ਜਿਸ ਤਹਿਤ ਪੰਜਾਬ ਦੇ ਨਾਲ ਲੱਗਦੇ ਦੂਸਰੇ ਸੂਬਿਆ ਦੀਆਂ ਸਰਹੱਦਾਂ ਤੇ ਨਾਕਾ ਬੰਦੀ ਕਰਕੇ ਦੂਸਰਿਆ ਸੂਬਿਆ ਦੀ ਪੁਲਿਸ ਨਾਲ ਸਾਂਝੇ ਤੌਰ ਤੇ ਸਰਚ ਅਭਿਆਨ ਚਲਾਇਆ ਗਿਆ l
ਇਸੇ ਤਹਿਤ ਸ.ਹਰਮਨਬੀਰ ਸਿੰਘ ਗਿੱਲ ਆਈ.ਪੀ.ਐਸ. ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਨਾਲ ਲੱਗਦੇ ਹਰਿਆਣਾ ਅਤੇ ਰਾਜਸਥਾਨ ਸੂਬਿਆ ਦੀਆਂ ਸਰੱਹਦਾਂ ਤੇ ਹਰਿਆਣਾ ਅਤੇ ਰਾਜਸਥਾਨ ਪੁਲਿਸ ਨਾਲ ਸਾਂਝੇ ਤੌਰ ਤੇ ਨਾਕਾ ਬੰਦੀ ਕਰ ਸਰਚ ਅਪ੍ਰੈਸ਼ਨ ਚਲਾਇਆ ਗਿਆ। ਇਸ ਸਰਚ ਅਪ੍ਰੈਸ਼ਨ ਦੌਰਾਨ ਸ.ਰਮਨਦੀਪ ਸਿੰਘ ਭੁੱਲਰ ਐਸ.ਪੀ (ਡੀ), ਸ. ਫਤਿਹ ਸਿੰਘ ਬਰਾੜ ਡੀ.ਐਸ.ਪੀ (ਮਲੋਟ), ਸ. ਜਸਪਾਲ ਸਿੰਘ ਡੀ.ਐਸ.ਪੀ (ਡੀ) ਅਤੇ ਮੁੱਖ ਅਫਸਰਾਨ ਥਾਨਾ ਸਮੇਤ ਕ੍ਰਮਚਾਰੀਆਂ ਅਤੇ ਅਧਿਕਾਰੀਆ ਤਾਇਨਾਤ ਕੀਤੇ ਗਏ ਸਨ।
ਇਸ ਮੌਕੇ ਜਿਲ੍ਹਾ ਪੁਲਿਸ ਮੁੱਖੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ “ਅਪ੍ਰੈਸ਼ਨ ਸੀਲ 3” ਤਹਿਤ ਨਸ਼ਿਆ ਦੇ ਤਸਕਰਾਂ, ਮਾੜੇ ਅਨਸਰਾਂ ਅਤੇ ਗੈਰ ਸਾਮਜਿਕ ਵਿਅਕਤੀਆਂ ਖਿਲਾਫ ਕਾਰਵਾਈ ਕਰਦੇ ਹੋਏ ਪੰਜਾਬ, ਰਾਜਸਥਾਨ ਅਤੇ ਹਰਿਆਣਾ ਦੀ ਤਿੰਨਾਂ ਸੂਬਿਆ ਦੀ ਪੁਲਿਸ ਵੱਲੋਂ ਸਾਂਝੇ ਤੌਰ ਤੇ ਸਰਹੱਦ ਪਰ ਨਾਕਾ ਬੰਦੀ ਕਰ ਸਰਚ ਅਭਿਆਨ ਚਲਾਇਆ ਗਿਆ ਹੈ। ਉਨ੍ਹਾਂ ਦੱਸਿਆਂ ਕਿ ਅੰਤਰਾਰਜੀ ਨਾਕਾ ਬੰਦੀ ਕਰਕੇ ਸ਼ੱਕੀ ਵਹੀਕਲਾਂ ਦੀ ਤਲਾਸ਼ੀ ਲਈ ਗਈ ਉੱਥੇ ਹੀ ਸ਼ੱਕੀ ਵਹੀਕਲਾਂ ਨੂੰ ਵਾਹਨ ਐਪ ਰਾਂਹੀ ਵੈਰੀਫਾਈ ਵੀ ਕੀਤਾ ਗਿਆ ਤਾਂ ਜੌ ਚੋਰੀ ਦੇ ਵਹਿਕਲਾਂ ਨੂੰ ਬਰਾਮਦ ਕੀਤਾ ਜਾ ਸਕੇ।
ਐਸ.ਐਸ.ਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਸਰਹੱਦਾਂ ਤੇ ਨਾਕਾ ਬੰਦੀ ਕਰਕੇ ਪੁਲਿਸ ਵੱਲੋਂ 6 ਵਿਅਕਤੀਆਂ ਨੂੰ ਕਾਬੂ ਕੀਤਾ ਜਿਨਾਂ ਪਾਸੋਂ 10 ਕਿਲੋ ਚੂਰਾ ਪੋਸਤ , 150 ਲੀਟਰ ਲਾਹਣ 20-1/4 ਬੋਤਲਾਂ ਨਜ਼ਾਇਜ਼ ਸ਼ਰਾਬ ਬ੍ਰਾਮਦ ਕੀਤੀ ਗਈ । ਇਸ ਸਰਚ ਦੌਰਾਨ 27 ਵਹੀਕਲਾਂ ਦੇ ਚਲਾਨ ਕੀਤੇ ਗਏ ਹਨ। ਉਨ੍ਹਾਂ ਕਿਹਾ ਇਸ ਤਰਾਂ ਦੇ ਅਪ੍ਰੈਸ਼ਨ ਅੱਗੇ ਵੀ ਇਸੇ ਤਰਾਂ ਜਾਰੀ ਰਹਿਣਗੇ ਅਤੇ ਨਸ਼ਿਆ ਅਤੇ ਸ਼ਰਾਰਤੀ ਅਨਸਰਾਂ ਖਿਲਾਫ ਜੰਗ ਜਾਰੀ ਰਹੇਗੀ।

Loading comments...