ਬਟਾਲਾ ਦੇ ਨੌਜਵਾਨਾਂ ਨੇ ਰੱਖਿਆ ਹੈ ਆਜ਼ਾਦ ਪੰਛੀ ਨੂੰ ਪਾਲਤੂ ਇਸ ਖਾਸ ਬਾਜ਼ ਨੂੰ ਦੇਖਣ ਆਉਂਦੇ ਹਨ ਦੂਰੋਂ ਦੂਰੋਂ ਤੋਂ ਲੋਕ

1 year ago
8

ਬਟਾਲਾ ਦੇ ਨੌਜਵਾਨਾਂ ਨੇ ਰੱਖਿਆ ਹੈ ਆਜ਼ਾਦ ਪੰਛੀ ਨੂੰ ਪਾਲਤੂ -- ਇਸ ਖਾਸ ਬਾਜ਼ ਨੂੰ ਦੇਖਣ ਆਉਂਦੇ ਹਨ ਦੂਰੋਂ ਦੂਰੋਂ ਤੋਂ ਲੋਕ
ਬਟਾਲਾ ਦੇ ਨੌਜਵਾਨਾਂ ਨੇ ਰੱਖਿਆ ਹੈ ਵੱਖਰਾ ਸ਼ੌਕ ਆਖਦੇ ਲੋਕਾਂ ਨੇ ਕਬੂਤਰ , ਕੁਤੇ ਅਤੇ ਹੋਰ ਐਸੇ ਪੰਛੀ ਜਾ ਜਾਨਵਰ ਨੂੰ ਕੈਦ ਚ ਪਾਲਤੂ ਰੱਖਿਆ ਹੈ ਲੇਕਿਨ ਉਹਨਾਂ ਦਾ ਮਨ ਸੀ ਕਿ ਜਾਨਵਰ ਉਹ ਰੱਖਣਾ ਜੋ ਆਜ਼ਾਦ ਰਹੇ ਅਤੇ ਇਸ ਸ਼ੌਕ ਨੂੰ ਪੂਰਾ ਕਰਨ ਲਈ ਲੱਭ ਕੇ ਲਿਆਂਦਾ ਹੈ ਬਾਜ਼ | ਉਥੇ ਹੀ ਇਸ ਬਾਜ਼ ਨੂੰ ਪਾਲਣ ਵਾਲੇ ਨੌਜਵਾਨ ਮਨੀ ਸਿੰਘ ਨੇ ਦੱਸਿਆ ਕਿ ਇਹ ਆਜ਼ਾਦ ਪੰਛੀ ਹੈ ਅਤੇ ਉਹਨਾਂ ਨੇ ਵੀ ਇਸ ਨੂੰ ਆਜ਼ਾਦ ਰੱਖਿਆ ਹੈ ਅਤੇ ਇਸ ਬਾਜ਼ ਨੂੰ ਵੱਖਰੀਆਂ ਸਹੂਲਤਾਂ ਦਿਤੀਆਂ ਜਾ ਰਹੀਆਂ ਹਨ ਮਨੀ ਸਿੰਘ ਨੇ ਦੱਸਿਆ ਕਿ ਇਸ ਲਈ ਕੋਈ ਪਿੰਜਰਾ ਨਹੀਂ ਹੈ ਬਲਕਿ ਘਰ ਦੀ ਛੱਤ ਤੇ ਉਪਰਲੇ ਕਮਰੇ ਚ ਖਾਸ ਤੌਰ ਤੇ ਇਸ ਲਈ ਬਿਸਤਰਾ ਹੈ ਅਤੇ ਇਹ ਰੋਜਾਨਾ ਆਪਣੇ ਸ਼ਿਕਾਰ ਲਈ ਉਡਾਰੀ ਮਾਰਦਾ ਹੈ ਅਤੇ ਆਪਣਾ ਸ਼ਿਕਾਰ ਕਰ ਵਾਪਿਸ ਉਥੇ ਉਹਨਾਂ ਦੇ ਘਰ ਪਰਤ ਆਉਂਦਾ ਹੈ ਅਤੇ ਜੇਕਰ ਉਸ ਨੂੰ ਸ਼ਿਕਾਰ ਨਾ ਮਿਲੇ ਤਾ ਕਈ ਵਾਰ ਉਹ ਖੁਦ ਉਸਦੀ ਖੁਰਾਕ ਦਾ ਇੰਤਜ਼ਾਮ ਕਰਦੇ ਹਨ ਅਤੇ ਇਸ ਬਾਜ਼ ਦੀ ਦੇਖ ਰੇਖ ਲਈ ਹਰ ਤਰ੍ਹਾਂ ਦੀਆ ਸਹੂਲਤਾਂ ਦੇਣੇ ਵਾਲੇ ਇਹ ਦੋ ਦੋਸਤਾਂ ਦਾ ਕਹਿਣਾ ਹੈ ਕਿ ਹਾਲੇ ਇਹ ਛੋਟਾ ਬੱਚਾ ਹੈ ਅਤੇ ਉਸਦੀ ਉਮਰ ਕਰੀਬ ਇਕ ਸਾਲ ਹੈ ਅਤੇ ਉਹ ਇਸ ਨੂੰ ਕਦੇ ਪਿੰਜਰੇ ਚ ਕੈਦ ਨਹੀਂ ਕਰਦੇ ਬਲਕਿ ਉਹਨਾਂ ਦੇ ਨਾਲ ਹੀ ਰਹਿੰਦਾ ਹੈ ਅਤੇ ਰਾਹ ਜਾਂਦੇ ਲੋਕ ਵੀ ਰਾਹ ਚ ਰੋਕ ਇਸ ਬਾਜ਼ ਨੂੰ ਦੇਖਦੇ ਹਨ ਉਸਦੀਆਂ ਤਸਵੀਰਾਂ ਲੈਂਦੇ ਹਨ ਅਤੇ ਇਸ ਬਾਜ਼ ਨਾਲ ਉਹਨਾਂ ਨੂੰ ਵੀ ਇਕ ਵੱਖ ਪਹਿਚਾਣ ਮਿਲ ਰਹੀ ਹੈ |

Loading comments...