ਈ ਡੀ ਤੋਂ ਡਰ ਕੇ ਕਾਂਗਰਸੀ ਜਾ ਰਹੇ ਭਾਜਪਾ ਵਿੱਚ ,,,,ਨਵਜੋਤ ਸਿੰਘ ਸਿੱਧੂ ਸ਼ਿਰੋਮਣੀ ਅਕਾਲੀ ਦਲ ਦਾ ਰਾਹ ਕਰ ਰਹੇ ਸੌਖਾ

3 years ago
17

ਸਟੋਰੀ....ਈ ਡੀ ਤੋਂ ਡਰ ਕੇ ਕਾਂਗਰਸੀ ਜਾ ਰਹੇ ਭਾਜਪਾ ਵਿੱਚ ,,,,ਨਵਜੋਤ ਸਿੰਘ ਸਿੱਧੂ ਸ਼ਿਰੋਮਣੀ ਅਕਾਲੀ ਦਲ ਦਾ ਰਾਹ ਕਰ ਰਹੇ ਸੌਖਾ ,,,,,ਗੁਰਬਚਨ ਸਿੰਘ ਬੱਬੇਹਾਲੀ

ਰਿਪੋਰਟਰ ਲਵਪ੍ਰੀਤ ਸਿੰਘ ਖ਼ੁਸ਼ੀ ਪੁਰ ਸੰਜੋਗੀ ਰਾਜਵਿੰਦਰ ਸਿੰਘ

ਐਂਕਰ.....ਹਲਕਾ ਗੁਰਦਾਸਪੁਰ ਦੇ ਸਾਬਕਾ ਵਿਧਾਇਕ ਅਤੇ ਸ਼ਿਰੋਮਣੀ ਅਕਾਲੀ ਦਲ ਇਸ ਵਾਰ ਦੇ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਦੇ ਵਲੋਂ ਗੁਰਦਾਸਪੁਰ ਦੇ ਹਨੂੰਮਾਨ ਚੌਂਕ ਵਿੱਚ ਨਵੇਂ ਸਾਲ ਨੂੰ ਮਨਾਉਂਦੇ ਹੋਏ ਪੰਜ ਹਜ਼ਾਰ ਦੇ ਕਰੀਬ ਲੋਕਾਂ ਨੂੰ ਗਰਮ ਸ਼ਾਲਾ ਵੰਡੀਆ ਗਈਆਂ ਇਸ ਮੌਕੇ ਬੱਬੇਹਾਲੀ ਦੇ ਵਲੋਂ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਵਿਰੋਧੀਆਂ ਉਤੇ ਵੀ ਜੰਮਕੇ ਨਿਸ਼ਾਨੇ ਸਾਧੇ ਗਏ

ਵੀ ਓ....ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਕਿ ਹਰੁ ਸਾਲ ਨਵੇਂ ਸਾਲ ਦੇ ਮੌਕੇ ਲੋੜਵੰਦ ਲੋਕਾਂ ਨੂੰ ਗਰਮ ਸ਼ਾਲਾ ਵੰਡੀਆਂ ਜਾਂਦੀਆਂ ਹਨ ਜਿਸਦੇ ਚਲਦੇ ਅੱਜ ਵੀ ਉਸੇ ਕੰਮ ਨੂੰ ਦੁਹਰਾਇਆ ਗਿਆ ਹੈ ਇਸ ਮੌਕੇ ਉਹਨਾਂ ਜੋ ਕਾਂਗਰਸੀ ਸਮੇਤ ਦੂਸਰੀਆਂ ਪਾਰਟੀਆਂ ਦੇ ਨੇਤਾ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਹਨ ਉਤੇ ਤੰਜ ਕਸਦੇ ਹੋਏ ਬੱਬੇਹਾਲੀ ਨੇ ਕਿਹਾ ਕਿ ਜਿਨ੍ਹਾਂ ਨੂੰ ਈ ਡੀ ਦਾ ਡਰ ਸਤਾ ਰਿਹਾ ਹੈ ਓਹੀ ਭਾਜਪਾ ਵਿੱਚ ਸ਼ਾਮਿਲ ਹੋ ਰਿਹਾ ਹੈ ਕਿਉਕਿ ਉਹਨਾਂ ਦੀਆਂ ਫਾਇਲਾਂ ਬਣ ਚੁੱਕੀਆਂ ਹਨ ਨਾਲ ਹੀ ਉਹਨਾਂ ਕਿਹਾ ਕਿ ਗੁਰਦਾਸਪੁਰ ਦੇ ਮਜ਼ੂਦਾ ਕਾਂਗਰਸੀ ਵਿਧਾਇਕ ਦੀ ਵੀ ਫਾਈਲ ਬਣੀ ਸੀ ਪਰ ਹੋਇਆ ਕੁਝ ਨਹੀਂ ਪਰ ਜਦੋ ਸ਼ਿਰੋਮਣੀ ਅਕਾਲੀ ਦਲ ਦੀ ਸਰਕਾਰ ਆਏਗੀ ਤਾਂ ਉਹ ਉਸਦੀ ਫਾਈਲ ਖੁਲਵਾ ਦੇਣਗੇ ਓਹਨਾਂ ਕਿਹਾ ਕਿ ਬੇ ਅਦਬੀਆ ਨੂੰ ਲੈਕੇ ਵੀ ਕਲ ਸ਼ਿਰੋਮਣੀ ਅਕਾਲੀ ਦਲ ਵਲੋਂ ਅਮ੍ਰਿਤਸਰ ਵਿੱਚ ਭਾਰੀ ਇਕੱਠ ਕੀਤਾ ਜਾ ਰਿਹਾ ਹੈ ਅਤੇ ਇਸ ਇਕੱਠ ਦੇ ਜਰੀਏ ਮਜ਼ੂਦਾ ਸਰਕਾਰ ਕੋਲੋਂ ਜਵਾਬ ਮੰਗਿਆ ਜਾਵੇਗਾ ਕਿਉਂਕਿ ਬੇਅਦਬੀਆ ਨੂੰ ਲੈਕੇ ਹਰ ਕੋਈ ਸ਼ਿਰੋਮਣੀ ਅਕਾਲੀ ਦਲ ਉੱਤੇ ਠੀਕਰਾ ਭਨਦੇ ਰਹੇ ਹਨ ਨਾਲ ਹੀ ਉਹਨਾਂ ਦਾ ਕਹਿਣਾ ਸੀ ਕਿ ਚੋਣਾਂ ਨੂੰ ਲੈਕੇ ਨਵਜੋਤ ਸਿੰਘ ਸਿੱਧੂ ਆਪਣੀ ਹੀ ਪਾਰਟੀ ਦੇ ਖਿਲਾਫ ਬੋਲ ਕੇ ਸ਼ਿਰੋਮਣੀ ਅਕਾਲੀ ਦਲ ਦਾ ਕੰਮ ਸੌਖਾ ਕਰ ਰਿਹਾ ਹੈ ਇਸ ਲਈ 2022 ਵਿੱਚ ਸ਼ਿਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਜਾ ਰਹੀ ਹੈ

ਬਾਈਟ....ਗੁਰਬਚਨ ਸਿੰਘ ਬੱਬੇਹਾਲੀ ( ਸਾਬਕਾ ਵਿਧਾਇਕ ਗੁਰਦਾਸਪੁਰ)

Loading comments...