ਨਵਜੋਤ ਸਿੱਧੂ ਬੀਤੇ ਕਲ ਜਿਥੇ ਅਸ਼ਵਨੀ ਸੇਖੜੀ ਦੇ ਹੱਕ ਚ ਨਿਤਰੇ ਸਨ ਉਥੇ ਹੀ ਅੱਜ ਅਕਾਲੀ ਦਲ ਛੱਡ ਕਾਂਗਰਸ ਚ ਆਏ

3 years ago
5

Story :.. ਨਵਜੋਤ ਸਿੱਧੂ ਬੀਤੇ ਕਲ ਜਿਥੇ ਅਸ਼ਵਨੀ ਸੇਖੜੀ ਦੇ ਹੱਕ ਚ ਨਿਤਰੇ ਸਨ ਉਥੇ ਹੀ ਅੱਜ ਅਕਾਲੀ ਦਲ ਛੱਡ ਕਾਂਗਰਸ ਚ ਆਏ ਰਾਜਿੰਦਰ ਕੁਮਾਰ ਪੱਪੂ ਜੰਤੀਪੁਰੀਆ ਨੇ ਬਟਾਲਾ ਹਲਕੇ ਤੋਂ ਉਮੀਦਵਾਰ ਹੋਣ ਦਾ ਕੀਤਾ ਦਾਅਵਾ | ..ਰਿਪੋਰਟਰ ਲਵਪ੍ਰੀਤ ਸਿੰਘ ਖ਼ੁਸ਼ੀ ਪੁਰ

ਐਂਕਰ ਰੀਡ :..ਵਿਧਾਨ ਸਭਾ ਹਲਕਾ ਬਟਾਲਾ ਚ ਕਾਂਗਰਸ ਪਾਰਟੀ ਦੀ ਅੰਦਰੂਨੀ ਲੜਾਈ ਖਤਮ ਹੁੰਦੀ ਦਿਖਾਈ ਨਹੀਂ ਦੇ ਰਹੀ , ਜਿਥੇ ਬਟਾਲਾ ਚ ਪਹਿਲਾ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸਾਬਕਾ ਐਮਐਲਏ ਅਸ਼ਵਨੀ ਸੇਖੜੀ ਵਿਚਕਾਰ ਲੜਾਈ ਚਲ ਰਹੀ ਹੈ ਅਤੇ ਬੀਤੇ ਕਲ ਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਰੈਲੀ ਕਰ ਜਿਥੇ ਅਸ਼ਵਨੀ ਸੇਖੜੀ ਦੇ ਹੱਕ ਚ ਨਿਤਰੇ ਸਨ ਅਤੇ ਉਹਨਾਂ ਨੂੰ ਮੰਚ ਤੋਂ ਆਉਣ ਵਾਲਾ ਕਾਂਗਰਸ ਕਾ ਉਮੀਦਵਾਰ ਐਲਾਨ ਕਰ ਗਏ ਉਥੇ ਹੀ ਅੱਜ ਅਕਾਲੀ ਦਲ ਛੱਡ ਕਾਂਗਰਸ ਚ ਪਿਛਲੇ ਕੁਝ ਦਿਨ ਪਹਿਲਾ ਸ਼ਾਮਿਲ ਹੋਏ ਸ਼ਰਾਬ ਕਾਰੋਬਾਰੀ ਰਾਜਿੰਦਰ ਕੁਮਾਰ ਪੱਪੂ ਜੰਤੀਪੁਰੀਆ ਨੇ ਵੱਡਾ ਇਕੱਠ ਕਰ ਸ਼ਕਤੀ ਪ੍ਰਦਰਸ਼ਨ ਕਰ ਬਟਾਲਾ ਹਲਕੇ ਤੋਂ ਉਮੀਦਵਾਰ ਹੋਣ ਦਾ ਦਾਅਵਾ ਕੀਤਾ |

ਵੀ ਓ :.. ਬਟਾਲਾ ਚ ਕਾਂਗਰਸ ਪਾਰਟੀ ਦੇ ਝੰਡੇ ਥੱਲੇ ਕੀਤੀ ਗਈ ਇਕ ਮੀਟਿੰਗ ਚ ਵੱਡੀ ਗਿਣਤੀ ਨਾਲ ਸ਼ਕਤੀ ਪ੍ਰਦਰਸ਼ਨ ਕਰਦੇ ਹੋਏ ਰਾਜਿੰਦਰ ਕੁਮਾਰ ਪੱਪੂ ਜੰਤੀਪੁਰੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਪੰਜਾਬ ਦੇ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ , ਉਪ ਮੁਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਪ੍ਰਭਾਰੀ ਹਰਿਸ਼ ਚੌਧਰੀ ਦੀ ਰੇਹਨਮੁਈ ਚ ਕਾਂਗਰਸ ਸ਼ਾਮਿਲ ਕੀਤੀ ਹੈ ਅਤੇ ਰਾਜਿੰਦਰ ਪੱਪੂ ਜੰਤੀਪੁਰੀਆ ਨੇ ਕਿਹਾ ਕਿ ਉਹਨਾਂ ਨੂੰ ਪਾਰਟੀ ਨੇ ਬਟਾਲਾ ਤੋਂ ਚੋਣ ਮੈਦਾਨ ਚ ਕਾਂਗਰਸ ਪਾਰਟੀ ਦਾ ਉਮੀਦਵਾਰ ਐਲਾਨ ਕਰਨ ਦਾ ਅਸ਼ਵਾਸ਼ਨ ਦਿਤਾ ਹੈ ਅਤੇ ਉਸਦੇ ਚਲਦੇ ਉਹਨਾਂ ਵਲੋਂ ਅੱਜ ਪਾਰਟੀ ਦਾ ਪ੍ਰਚਾਰ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਨਵਜੋਤ ਸਿੱਧੂ ਵਲੋਂ ਬੀਤੇ ਕਲ ਅਸ਼ਵਨੀ ਸੇਖੜੀ ਉਮੀਦਵਾਰ ਹੋਣ ਦੇ ਐਲੇਨ ਨੂੰ ਲੈਕੇ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਕਦੇ ਵੀ ਇਸ ਢੰਗ ਨਾਲ ਕਿਸੇ ਨੂੰ ਉਮੀਦਵਾਰ ਨਹੀਂ ਐਲਾਨ ਕਰਦੀ ਇਹ ਇਤਿਹਾਸ ਹੈ ਅਤੇ ਆਉਣ ਵਾਲੇ ਦਿਨਾਂ ਚ ਹਾਈ ਕਮਾਂਡ ਫੈਸਲਾ ਲਾਏਗੀ ਅਤੇ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਉਹਨਾਂ ਦੇ ਹੱਕ ਚ ਫੈਸਲਾ ਹੋਵੇਗਾ ਅਤੇ ਜਦਕਿ ਉਹਨਾਂ ਦੇ ਪਹਿਲਾ ਹੀ ਸਾਰੇ ਕਾਰੋਬਾਰ ਬਟਾਲਾ ਚ ਹਨ ਅਤੇ ਹੁਣ ਉਹ ਬਟਾਲਾ ਦੀ ਰਾਜਨੀਤੀ ਲਈ ਪੂਰੀ ਤਰ੍ਹਾਂ ਤਿਆਰ ਹਨ ਅਤੇ ਹੁਣ ਪੱਕਾ ਡੇਰਾ ਬਟਾਲਾ ਚ ਹੀ ਲਾਇਆ ਜਾਵੇਗਾ ਅਤੇ ਪਾਰਟੀ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ |

ਬਾਈਟ :.. ਰਾਜਿੰਦਰ ਕੁਮਾਰ

Loading comments...