ਕੈਨੀਆਂ ਦੀਆਂ ਕੈਨੀਆਂ ਭਰ ਕੇ ਮੁਫ਼ਤ ਲੈ ਜਾਓ ਗੰਨੇ‌ ਦਾ ਰਸ ਮਾਘੀ ਦੇ ਤਿਉਹਾਰ ਤੇ ਪਿਛਲੇ 20 ਸਾਲਾਂ ਲੰਗਰ

3 years ago
8

ਸਟੋਰੀ _ਕੈਨੀਆਂ ਦੀਆਂ ਕੈਨੀਆਂ ਭਰ ਕੇ ਮੁਫ਼ਤ ਲੈ ਜਾਓ ਗੰਨੇ‌ ਦਾ ਰਸ ਮਾਘੀ ਦੇ ਤਿਉਹਾਰ ਤੇ ਪਿਛਲੇ 20 ਸਾਲਾਂ ਤੋਂ ਹਜ਼ਾਰਾਂ ਲੀਟਰ ਗੰਨੇ ਦੇ ਰਸ ਦਾ ਲੰਗਰ ਲਗਾ ਰਿਹਾ ਹੈ ਮਾਸਟਰ ਕੁਲਜੀਤ ਸਿੰਘ
.ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ ਕਲਾਨੌਰ

ਪੰਜਾਬ ਵਿਚ ਜਿਥੇ ਲੋਹੜੀ ਦਾ ਤਿਉਹਾਰ ਬੜੇ ਹੀ ਚਾਵਾਂ ਨਾਲ ਮਨਾਇਆ ਜਾਂਦਾ ਹੈ। ਉਥੇ ਹੀ ਅਗਲੇ ਦਿਨ ਸਮੁੱਚੇ ਉੱਤਰੀ ਭਾਰਤ ਵਿਚ ਮਕਰ ਸੰਕ੍ਰਾਂਤੀ ਮਾਘੀ ਦਾ ਤਿਉਹਾਰ ਵੀ ਪੂਰੀ ਧਾਰਮਿਕ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਮਾਘੀ ਦੇ ਦਿਨ ਪੰਜਾਬੀਆਂ ਵੱਲੋਂ ਗੰਨੇ ਦੇ ਰਸ ਚ ਚੌਲ ਪਾ ਕੇ ਖੀਰ ਬਣਾਈ ਜਾਂਦੀ ਹੈ। ਇਸ ਖੀਰ ਲਈ ਗੰਨੇ ਦੇ ਰਸ ਦੀ ਲੋੜ ਹੁੰਦੀ ਹੈ ਅਤੇ ਲੋਹੜੀ ਤੇ ਗੰਨੇ ਦਾ ਰੱਸ ਖਰੀਦਣ ਲਈ ਸ਼ਹਿਰਾਂ ਵਿੱਚ ਰਸ ਕੱਢਣ ਵਾਲੇ ਬੇਲਣਿਆ ਤੇ ਕਾਫੀ ਭੀੜ ਦੇਖੀ ਜਾ ਸਕਦੀ ਹੈ ਪਰ ਬਟਾਲਾ ਦੇ ਨੇੜਲੇ ਪਿੰਡ ਠੱਕਰ ਸੰਧੂ ਵਿੱਚ ਪਿਛਲੇ 20 ਸਾਲਾਂ ਤੋਂ ਗੁਲਜ਼ਾਰ ਸਿੰਘ ਵੱਲੋਂ ਗੰਨੇ ਦੇ ਰਸ ਦਾ ਲੰਗਰ ਲਗਾਇਆ ਜਾਂ ਰਿਹਾ ਹੈ। ਇਸ ਲਈ ਉਹ ਹਰ ਸਾਲ ਸੰਗਤ ਦੀ ਸੇਵਾ ਲਈ ਇਹ ਹਜ਼ਾਰਾਂ ਲੀਟਰ ਗੰਨੇ ਦੇ ਰਸ ਦੀ ਸੇਵਾ ਕਰਦੇ ਹਨ।ਉਨ੍ਹਾਂ ਨੇ ਕਿਹਾ ਕਿ ਹੁਣ ਪਿੰਡਾਂ ਵਿੱਚ ਕੋਈ ਕੋਈ ਪਰਿਵਾਰ ਹੀ ਗੰਨੇ ਦਾ ਰਸ ਕੱਢਦਾ ਹੈ।ਇਸ ਲਈ ਹੁਣ ਸ਼ਹਿਰਾਂ ਦੀ ਥਾਂ ਪਿੰਡਾਂ ਦੇ ਲੋਕ ਵੀ ਗੰਨੇ ਦਾ ਰਸ ਲੈਣ ਲਈ ਵੱਡੀ ਗਿਣਤੀ ਵਿੱਚ ਪਹੁੰਚਦੇ ਹਨ।

ਬਾਈਟ_ਕਰਤਾਰ ਸਿੰਘ ( ਗੰਨੇ ਦਾ ਰਸ ਲੈਣ ਆਇਆ ਇੱਕ ਆਦਮੀ)

Loading comments...