ਰਮਨ ਬਹਿਲ ਨੂੰ ਮਿਲਿਆ ਪਿੰਡ ਬੱਬੇਹਾਲੀ ਚੋਂ ਵੱਡਾ ਹੁੰਗਾਰਾ, 15 ਤੋਂ ਵੱਧ ਪਰਿਵਾਰ ਹੋਏ ਆਮ ਆਦਮੀ ਪਾਰਟੀ ਚ ਸ਼ਾਮਲ

2 years ago
5

ਗੁਰਦਾਸਪੁਰ - ਰਮਨ ਬਹਿਲ ਨੂੰ ਮਿਲਿਆ ਪਿੰਡ ਬੱਬੇਹਾਲੀ ਚੋਂ ਵੱਡਾ ਹੁੰਗਾਰਾ, 15 ਤੋਂ ਵੱਧ ਪਰਿਵਾਰ ਹੋਏ ਆਮ ਆਦਮੀ ਪਾਰਟੀ ਚ ਸ਼ਾਮਲ

ਗੁਰਦਾਸਪੁਰਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ ਕਲਾਨੌਰ

ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ ਖੇਤਰ ਗੁਰਦਾਸਪੁਰ ਵਿੱਚ ਉਸ ਵਕਤ ਭਰਵਾਂ ਹੁੰਗਾਰਾ ਮਿਲਿਆ ਜਦ ਅਕਾਲੀਆਂ ਦੇ ਗੜ੍ਹ ਕਹੇ ਜਾਣ ਵਾਲੇ ਬੱਬੇਹਾਲੀ ਪਿੰਡ ਵਿਚ ਰਿਟਾਇਰਡ ਪੁਲਸ ਅਫਸਰ ਮੱਖਣ ਸਿੰਘ ਅਤੇ ਉਨ੍ਹਾਂ ਦੇ ਨਾਲ ਲਗਪਗ ਪੰਦਰਾਂ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਨੂੰ ਆਪਣਾ ਸਮਰਥਨ ਦਿੱਤਾ। ਮੀਟਿੰਗ ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਿਟਾਇਰ ਪੁਲਿਸ ਅਫ਼ਸਰ ਮੱਖਣ ਸਿੰਘ ਨੇ ਦੱਸਿਆ ਕਿ ਰਿਵਾਇਤੀ ਪਾਰਟੀਆਂ ਨੇ ਪੰਜਾਬ ਨੂੰ ਸੋਨੇ ਦੀ ਚਿੜੀਆ ਤੋਂ ਖੋਖਲੀ ਚਿਡ਼ੀਆ ਬਣਾ ਦਿੱਤਾ ਹੈ। ਚਾਹੇ ਅਕਾਲੀ ਹੋਣ ਚਾਹੇ ਕਾਂਗਰਸ ਦੋਵਾਂ ਨੇ ਆਪਣੇ ਘਰ ਭਰੇ ਨੇ, ਜਨਤਾ ਦਾ ਕਿਸੇ ਨੇ ਨਹੀਂ ਸੋਚਿਆ। ਉਨ੍ਹਾਂ ਨੇ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਮਨ ਬਹਿਲ ਦੇ ਹੱਕ ਚ ਬੋਲਦੇ ਹੋਏ ਕਿਹਾ ਕਿ ਇਸ ਵਾਰ ਵਿਧਾਨ ਸਭਾ ਚੋਣਾਂ ਵਿਚ ਪਿੰਡ ਬੱਬੇਹਾਲੀ ਸਮੇਤ ਪੂਰੇ ਇਲਾਕੇ ਵਿਚੋਂ ਉਨ੍ਹਾਂ ਨੂੰ ਵੱਡੀ ਲੀਡ ਮਿਲੇਗੀ।
ਉਧਰ ਰਮਨ ਬਹਿਲ ਨੇ ਇਲਾਕੇ ਵਿੱਚ ਵਿਕਾਸ ਦੀ ਗੱਲ ਕਰਨ ਵਾਲੀ ਸੱਤਾਧਾਰੀ ਪਾਰਟੀ ਤੇ ਤੰਜ ਕਸਦਿਆਂ ਹੋਇਆ ਕਿਹਾ ਕਿ ਵਿਕਾਸ ਦਾ ਕੋਈ ਮਾਡਲ ਤਿਆਰ ਨਾ ਕਰਨਾ ਅਤੇ ਟੁੱਟੀਆਂ ਸੜਕਾਂ ਇਨ੍ਹਾਂ ਦੇ ਵਿਕਾਸ ਦੀ ਕਹਾਣੀ ਖ਼ੁਦ ਗਾਉਂਦੀਆਂ ਨੇ। ਇਲਾਕੇ ਦਾ ਨੌਜਵਾਨ ਬੇਰੁਜ਼ਗਾਰੀ ਤੋਂ ਤੰਗ ਆ ਕੇ ਨਸ਼ਿਆਂ ਦੀ ਗਰਦ ਵਿੱਚ ਇਨ੍ਹਾਂ ਰਿਵਾਇਤੀ ਪਾਰਟੀਆਂ ਦੇ ਕਾਰਨ ਹੀ ਫਸਦਾ ਜਾ ਰਿਹਾ ਹੈ।‌ ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਦਿੱਲੀ ਮਾਡਲ ਵਾਂਗੂੰ ਹੀ ਪੰਜਾਬ ਨੂੰ ਆਮ ਆਦਮੀ ਪਾਰਟੀ ਦੇ ਹੱਥਾਂ ਵਿਚ ਸੌਂਪ ਕੇ ਪੰਜਾਬ ਨੂੰ ਇਕ ਵਾਰ ਫਿਰ ਤੋਂ ਤਰੱਕੀ ਦੀ ਰਾਹ ਤੇ ਲੈ ਕੇ ਜਾਣ ਦੀ ਚਾਹਵਾਨ ਹੈ। ਆਓ ਵੇਖਦਿਆਂ ਪੂਰੀ ਖ਼ਬਰ ।

Loading comments...