ਸਲੰਡਰ ਫਟਣ ਨਾਲ ਗੁਜਰਾਂ ਦੀ ਕੁੱਲੀ ਹੋਈ ਸੜ ਕੇ ਸੁਆਹ, 8 ਲੱਖ ਦੀ ਨਕਦੀ ਅਤੇ ਸਾਰਾ ਸਾਮਾਨ ਸੜਿਆ।

2 years ago
10

ਸਟੋਰੀ_ਸਲੰਡਰ ਫਟਣ ਨਾਲ ਗੁਜਰਾਂ ਦੀ ਕੁੱਲੀ ਹੋਈ ਸੜ ਕੇ ਸੁਆਹ, 8 ਲੱਖ ਦੀ ਨਕਦੀ ਅਤੇ ਸਾਰਾ ਸਾਮਾਨ ਸੜਿਆ।

.ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ ਕਲਾਨੌਰ

ਐਂਕਰ_ਦੀਨਾ ਨਗਰ ਹਲਕੇ ਦੇ ਪਿੰਡ ਅਵਾਂਖਾ ਵਿੱਚ ਗੁੱਜਰ ਸਮੁਦਾਏ ਦੀ ਕੁੱਲੀ ਵਿੱਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦੀ ਨਕਦੀ,ਅੰਦਰ ਰੱਖੇ ਉਨ੍ਹਾਂ ਦੇ ਕੱਪੜੇ ਅਤੇ ਪੂਰੇ ਸਮਾਨ ਸਮੇਤ ਇੱਕ ਪਸ਼ੁ ਅਤੇ ਮੁਰਗੀਆਂ ਵੀ ਸੜ ਕੇ ਸਵਾਹ ਹੋ ਗਈਆਂ। ਹਾਦਸਾ ਖਾਨਾ ਬਣਾਉਂਦੇ ਸਮੇਂ ਗੈਸ ਸਿਲੇਂਡਰ ਦੇ ਲੀਕ ਹੋਣ‌ ਕਾਰਨ ਵਾਪਰਿਆ। ਹਾਦਸੇ ਦੇ ਬਾਅਦ ਪਰਿਵਾਰਿਕ ਮੈਬਰਾਂ ਵਿੱਚ ਹਫੜਾ ਦਫ਼ੜੀ ਮੱਚ ਗਈ ।ਪਰਿਵਾਰਿਕ ਮੈਂਬਰਾਂ ਨੇ ਦੌੜ ਕੇ ਕੁੱਲੀ ਤੋਂ ਬਾਹਰ ਆ ਕੇ ਆਪਣੀ ਜਾਨ ਬਚਾਈ ।
ਉੱਧਰ ਘਟਨਾ ਦਾ ਪਤਾ ਚਲਣ ਉੱਤੇ ਆਸਪਾਸ ਦੇ ਲੋਕਾਂ ਨੇ ਇੱਕਠੇ ਹੋਕੇ ਪਾਣੀ ਦੀਆਂ ਬੌਛਾਰਾਂ ਪਾਕੇ ਅੱਗ ਉੱਤੇ ਕਾਬੂ ਪਾਇਆ ਪਰ ਤੱਦ ਤੱਕ ਖੁੱਲ੍ਹੀ ਅਤੇ ਅੰਦਰ ਪਿਆ ਸਮਾਨ ਪੂਰੀ ਤਰਾਂ ਹੋ ਚੁੱਕਿਆ ਸੀ । ਪੀਡ਼ਿਤ ਗੁੱਜਰ ਪਰਵਾਰ ਨੇ ਪ੍ਰਸ਼ਾਸਨ ਤੋਂ ਆਰਥਕ ਮਦਦ ਦੀ ਅਪੀਲ ਕੀਤੀ ਹੈ।

ਵੀ ਉ_ ਜਾਣਕਾਰੀ ਦਿੰਦਿਆਂ ਪਿੰਡ ਅਵਾਂਖਾ ਦੇ ਨਿਵਾਸੀ ਪੀਡ਼ਿਤ ਹਸਨਦੀਨ ਨੇ ਦੱਸਿਆ ਕਿ ਉਸਦੀ ਧੀ ਸਵੇਰੇ ਸਿਲੇਂਡਰ ਉੱਤੇ ਖਾਨਾ ਬਣਾ ਰਹੀ ਸੀ । ਇਸ ਦੌਰਾਨ ਅਚਾਨਕ ਗੈਸ ਸਿਲੇਂਡਰ ਲੀਕ ਹੋਣ ਨਾਲ ਅੱਗ ਭੜਕ ਗਈ ਅਤੇ ਕੁੱਲੀ ਦੇ ਚਾਰੇ ਪਾਸੇ ਫੈਲ ਗਈ।ਘਰ ਦੇ ਲੋਕਾਂ ਵਿੱਚ ਚੀਖ - ਪੁਕਾਰ ਮੱਚ ਗਈ । ਸਾਰੇ ਜਾਨ ਬਚਾਉਣ ਲਈ ਬਾਹਰ ਭੱਜੇ।ਕੁੱਝ ਦੇਰ ਬਾਅਦ ਹੀ ਅੱਗ ਨੇ ਵਿਕਰਾਲ ਰੂਪ ਧਾਰਨ ਕਰ ਲਿਆ । ਅੱਗ ਨਾਲ਼ ਸੰਦੂਕੜੀ ਵਿੱਚ ਰੱਖੇ ਅੱਠ ਲੱਖ ਰੂਪਏ ਵੀ ਰਾਖ ਹੋ ਗਏ , ਜੋਕਿ ਜਗ੍ਹਾ ਦੀ ਰਜਿਸਟਰੀ ਲਈ ਬੈਂਕ ਵਿਚੋਂ ਕਢਵਾਏ ਸਨ । ਇਸਦੇ ਇਲਾਵਾ ਸਿਲਾਈ ਮਸ਼ੀਨ , ਪੰਖੇ , ਅਲਮਾਰੀ ਤਿੰਨ ਪੇਟੀਆਂ , ਕੂਲਰ , ਫਰਿਜ , ਲੱਖਾਂ ਦੇ ਗਹਿਣੇ , ਕੱਪੜੇ , ਅਨਾਜ ਆਦਿ ਰਾਖ ਹੋ ਗਏ । ਉਨ੍ਹਾਂ ਨੇ ਦੱਸਿਆ ਕਿ ਗੈਸ ਸਿਲੇਂਡਰ ਦੇ ਵਿਸਫੋਟ ਦੀ ਅਵਾਜ ਨਾਲ ਲੋਕਾਂ ਵਿੱਚ ਵੀ ਦਹਸ਼ਤ ਦਾ ਮਾਹੌਲ ਹੋ ਗਿਆ । ਕਾਫ਼ੀ ਮਸ਼ੱਕਤ ਦੇ ਬਾਦ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਅੱਗ ਉੱਤੇ ਕਾਬੂ ਪਾਇਆ ਗਿਆ।

ਬਾਈਟ_ਪੀੜਤ ਹੈ ਹਸੰਨਦੀਨ ਅਤੇ ਪਿੰਡ ਵਾਸੀ

Loading comments...