ਅਕਾਲੀ ਦਲ ਅਤੇ ਕਾਂਗਰਸ ਵਿਚ ਇਹ ਪਰਵਾਰ ਦੀ ਰਾਜਨੀਤੀ_ ਭਗਵੰਤ ਮਾਨ

3 years ago
1

Story: ਅਕਾਲੀ ਦਲ ਅਤੇ ਕਾਂਗਰਸ ਵਿਚ ਇਹ ਪਰਵਾਰ ਦੀ ਰਾਜਨੀਤੀ_ ਭਗਵੰਤ ਮਾਨ

.ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ ਕਲਾਨੌਰ

ਐਂਕਰ ਰੀਡ :.. ਆਮ ਆਦਮੀ ਪਾਰਟੀ ਦੇ ਮੁਖ ਮੰਤਰੀ ਚੇਹਰਾ ਭਗਵੰਤ ਮਾਨ ਵਲੋਂ ਬਟਾਲਾ ਚ ਆਪ ਦੇ ਨੌਜਵਾਨ ਉਮੀਦਵਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਚੋਣ ਪ੍ਰਚਾਰ ਲਈ ਇਕ ਰੈਲੀ ਨੂੰ ਸੰਬੋਧਨ ਕੀਤਾ ਉਥੇ ਹੀ ਭਗਵੰਤ ਮਾਨ ਨੇ ਆਪਣੇ ਸੰਬੋਧਨ ਚ ਕਿਹਾ ਕਿ ਇਹ ਆਮ ਆਦਮੀ ਪਾਰਟੀ ਹੀ ਹੈ ਜਿਸ ਵਲੋਂ ਆਮ ਲੋਕਾਂ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ ਹੈ ਅਤੇ ਬਟਾਲਾ ਦੇ ਉਮੀਦਵਾਰ ਸ਼ੇਰੀ ਕਲਸੀ ਬਾਰੇ ਗੱਲ ਕਰਦੇ ਕਿਹਾ ਕਿ ਆਪ ਨੇ ਹੀ ਜਨਤਾ ਚੋ ਨੌਜਵਾਨਾਂ ਨੂੰ ਇਸ ਚੋਣ ਮੈਦਾਨ ਚ ਉਤਾਰਿਆ ਹੈ ਅਤੇ ਜਦਕਿ ਅਕਾਲੀ ਦਲ ਵਲੋਂ ਤਾ ਬਾਦਲ ਪਰਿਵਾਰ ਚੋ ਹੀ 5 ਪਰਿਵਾਰ ਦੇ ਜੀਅ ਚੋਣ ਮੈਦਾਨ ਚ ਹਨ ਅਤੇ ਕਾਂਗਰਸ ਦੇ ਵੀ ਪੁੱਤ ਭਤੀਜੇ ਅਤੇ ਜਵਾਈ ਕੋਈ ਕਾਂਗਰਸ ਦੀ ਟਿਕਟ ਤੇ ਲੜ ਰਿਹਾ ਹੈ ਤੇ ਕੋਈ ਕਾਂਗਰਸ ਨੂੰ ਹਰਾਉਣ ਲਈ ਆਜ਼ਾਦ ਚੋਣ ਮੈਦਾਨ ਚ ਹੈ ਅਤੇ ਦੋਵੇ ਪਾਰਟੀਆਂ ਪਰਿਵਾਰ ਵਾਦ ਦੀ ਰਾਜਨੀਤੀ ਕਰਦਿਆਂ ਹਨ | ਉਥੇ ਹੀ ਭਗਵੰਤ ਮਾਨ ਨੇ ਆਪਣੀਆਂ ਵਿਰੋਧੀ ਰਾਜਨੀਤਿਕ ਪਾਰਟੀਆਂ ਬਾਰੇ ਕਿਹਾ ਕਿ ਸਾਰੇ ਘਬਰਾਏ ਹੋਏ ਹਨ ਅਤੇ ਇਕ ਦੂਸਰੇ ਤੇ ਗ਼ਲਤ ਢੰਗ ਨਾਲ ਦੁਸ਼ਨਬਾਜੀ ਕਰ ਰਹੇ ਹਨ ਲੱਗਦਾ ਹੈ ਜਿਵੇ ਮਾਨਸਿਕ ਸੰਤੁਲਨ ਗਵਾ ਚੁਕੇ ਹਨ | ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਆਪ ਦੀ ਸਰਕਾਰ ਬਣਨ ਤੇ ਪੰਜਾਬ ਚ ਰੋਜ਼ਗਾਰ ਦੇ ਸਾਧਨ ਲਿਆਂਦੇ ਜਾਣਗੇ ਅਤੇ ਜੋ ਨੌਜ਼ਵਾਨ ਵਿਦੇਸ਼ਾਂ ਚ ਰੁੱਖ ਕਰ ਰਹੇ ਹਨ ਉਹ ਕਿਸੇ ਤਰੀਕੇ ਉਹਨਾਂ ਨੂੰ ਰੋਜ਼ਗਾਰ ਦੇ ਪੰਜਾਬ ਚ ਹੀ ਵਸਾਇਆ ਜਾਵੇਗਾ |

ਸਪੀਚ :.. ਭਗਵੰਤ ਮਾਨ |

https://fastpunjabtv.in

Loading comments...