ਰਾਮ ਰਹੀਮ ਦੀ ਪੈਰੋਲ ਅਤੇ ਜੇਡ ਸੁਰੱਖਿਆ ਨੂੰ ਲੈਕੇ ਪ੍ਰਧਾਨ ਐਸ ਜੀ ਪੀ ਸੀ ਨੇ ਸਰਕਾਰ ਤੇ ਸਾਧੇ ਨਿਸ਼ਾਨੇ

2 years ago
16

ਸਟੋਰੀ....ਰਾਮ ਰਹੀਮ ਦੀ ਪੈਰੋਲ ਅਤੇ ਜੇਡ ਸੁਰੱਖਿਆ ਨੂੰ ਲੈਕੇ ਪ੍ਰਧਾਨ ਐਸ ਜੀ ਪੀ ਸੀ ਨੇ ਸਰਕਾਰ ਤੇ ਸਾਧੇ ਨਿਸ਼ਾਨੇ

.
ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ ਕਲਾਨੌਰ
ਐਂਕਰ....ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋ ਪ੍ਰਾਪਤ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੀ ਪਵਿਤਰ ਧਰਤੀ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜਿੰਦਗੀ ਦੇ ਅਖੀਰਲੇ 17 ਸਾਲ ਦੇ ਕਰੀਬ ਖੇਤੀ ਕਰਕੇ ਜੀਵਨ ਬਤੀਤ ਕੀਤਾ ਉਥੇ ਅੱਜ ਸ਼੍ਰੀ ਗੁਰਦਵਾਰਾ ਦਰਬਾਰ ਸਾਹਿਬ ਦੀ ਦੁਬਾਰਾ ਬਣ ਕੇ ਤਿਆਰ ਸੁੰਦਰ ਇਮਾਰਤ ਅਤੇ ਸਾਢੇ ਚਾਰ ਕਿਲੋ ਸੋਨੇ ਦੀ ਸੁੰਦਰ ਪਾਲਕੀ ਸਾਹਿਬ ਨੂੰ ਸੰਗਤ ਦੇ ਸਪੁਰਦ ਕੀਤੀ ਗਈ ਇਸ ਮੌਕੇ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ,ਬਾਬਾ ਸੇਵਾ ਸਿੰਘ ਖਡੂਰ ਸਾਹਿਬ ,ਬਾਬਾ ਨਰਿੰਦਰ ਸਿੰਘ ਜੀ ਸਮੇਤ ਲੱਖਾਂ ਦੀ ਤਦਾਤ ਵਿੱਚ ਸੰਗਤ ਮਜ਼ੂਦ ਰਹੀ ,,,ਇਸ ਮੌਕੇ ਰਾਗੀ ਢਾਡੀ ਜਥਿਆਂ ਵਲੋਂ ਸੰਗਤ ਨੂੰ ਗੁਰਬਾਣੀ ਕੀਤਰਨ ਨਾਲ ਨਿਹਾਲ ਕੀਤਾ ਗਿਆ

ਵੀ ਓ...ਇਸ ਮੌਕੇ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪਤਰਕਾਰਾਂ ਨਾਲ ਗੱਲਬਾਤ ਦੋਰਾਨ ਇਸ ਸਮਾਗਮ ਬਾਰੇ ਦਸੀਆਂ ਅਤੇ ਨਾਲ ਹੀ ਰਾਮ ਰਹੀਮ ਨੂੰ ਦਿੱਤੀ ਗਈ ਪੈਰੋਲ ਅਤੇ ਜੇਡ ਸੁਰੱਖਿਆ ਉਤੇ ਸਵਾਲ ਖੜੇ ਕਰਦੇ ਕਿਹਾ ਕਿ ਜਿਸ ਬੰਦੇ ਨੂੰ ਕੌਰਟ ਨੇ ਸਖਤ ਸਜ਼ਾ ਸੁਣਾਈ ਹੋਵੇ ਉਸਨੂੰ ਤਾਂ ਤਿੰਨ ਸਾਲ ਬਾਅਦ ਹੀ ਪੈਰੋਲ ਦੇ ਦਿਤੀ ਜਾਂਦੀ ਹੈ ਅਤੇ ਸਿੱਖ ਕੌਮ ਦੇ ਜੋ ਕਈ ਕਈ ਸਾਲਾਂ ਤੋਂ ਜੇਲ੍ਹਾਂ ਵਿੱਚ ਹਨ ਅਤੇ ਓਹਨਾ ਦੀਆਂ ਸਜ਼ਾਵਾਂ ਵੀ ਪੁਰੀਆ ਹੋ ਚੁੱਕੀਆਂ ਹਨ ਉਹਨਾਂ ਦੇ ਲਈ ਪੈਰੋਲ ਲੈਣ ਲਈ ਵਕੀਲ ਕਰਨੇ ਪੈਂਦੇ ਹਨ ਅਤੇ ਪੈਰੋਲ ਨਹੀਂ ਦਿਤੀ ਜਾਂਦੀ ਕੇਵਲ ਇਕ ਘੰਟੇ ਲਈ ਛੁੱਟੀ ਦਿਤੀ ਜਾਂਦੀ ਹੈ ਓਹਨਾ ਕਿਹਾ ਕਿ ਇਸਨੂੰ ਲੈਕੇ ਇਸ ਪਹਿਲਾ ਵੀ ਵਿਰੋਧ ਕੀਤਾ ਅਤੇ ਹੁਣ ਵੀ ਕਰਦੇ ਹਾਂ ਓਹਨਾ ਕਿਹਾ ਕਿ ਜਿਸ ਬੰਦੇ ਨੇ ਰਹਿਣਾ ਹੀ ਜੇਲ ਵਿਚ ਹੈ ਉਸਨੂੰ ਜੇਡ ਸੁਰੱਖਿਆ ਦੀ ਕੀ ਜਰੂਰਤ ਹੈ ਨਾਲ ਹੀ ਓਹਨਾ ਕਿਹਾ ਕਿ ਇਸ ਬਾਰੇ ਸਰਕਾਰ ਜਵਾਬ ਦੇਹ ਹੈ

ਬਾਈਟ....ਹਰਜਿੰਦਰ ਸਿੰਘ ਧਾਮੀ ( ਪ੍ਰਧਾਨ ਐਸ ਜੀ ਪੀ ਸੀ)

Loading comments...