ਐਨ ਆਰ ਆਈ ਨੇ ਗੋਦ ਲਿਆ ਆਪਣਾ ਪਿੰਡ, ਬਣਾ ਦਿੱਤਾ ਹੈ ਇੰਨਾ ਸੁਹਣਾ ਕਿ ਦੂਰੋਂ ਦੂਰੋਂ ਲੋਕ ਆ ਰਹੇ ਹਨ ਇਸ ਪਿੰਡ ਨੂੰ ਦੇਖਣ।

2 years ago
4

ਐਨ ਆਰ ਆਈ ਨੇ ਗੋਦ ਲਿਆ ਆਪਣਾ ਪਿੰਡ, ਬਣਾ ਦਿੱਤਾ ਹੈ ਇੰਨਾ ਸੁਹਣਾ ਕਿ ਦੂਰੋਂ ਦੂਰੋਂ ਲੋਕ ਆ ਰਹੇ ਹਨ ਇਸ ਪਿੰਡ ਨੂੰ ਦੇਖਣ।

ਜਿਥੇ ਪੰਜਾਬ ਦੇ ਪਿੰਡਾਂ ਦੇ ਬੁਰੇ ਹਾਲਤ ਨੂੰ ਲੈਕੇ ਇਥੋਂ ਦੇ ਪੰਜਾਬੀ ਨੌਜਵਾਨ ਵਿਦੇਸ਼ਾ ਨੂੰ ਭੱਜ ਰਹੇ ਹਨ ਉਥੇ ਹੀ ਕੁਛ ਐਸੇ ਵੀ ਪੰਜਾਬੀ ਹਨ ਜੋ ਵਿਦੇਸ਼ਾਂ ਚ ਰਹਿੰਦੇ ਹੋਏ ਵੀ ਆਪਣੇ ਪਿੰਡਾਂ ਨਾਲ ਪੰਜਾਬ ਨਾਲ ਜੁੜੇ ਹਨ ਇਸੇ ਤਰ੍ਹਾਂ ਦੀ ਮਿਸਾਲ ਹੈ ਜ਼ਿਲਾ ਗੁਰਦਸਪੂਰ ਦੇ ਪਿੰਡ ਬੁਲੇਵਾਲ ਦਾ ਰਹਿਣ ਵਾਲਾ ਨੌਜਵਾਨ ਗੁਰਜੀਤ ਸਿੰਘ (ਸਾਹਬ ਬੁਲੇਵਾਲ )ਜੋ ਪਿਛਲੇ ਕਈ ਸਾਲਾਂ ਤੋਂ ਚਾਹੇ ਨਾਰਵੇ ਚ ਵੱਸ ਰਿਹਾ ਹੈ ਤੇ ਇਹ ਐਨ ਐਰ ਈ ਪੰਜਾਬੀ ਆਪਣੇ ਪਿੰਡ ਨਾਲ ਇਨ੍ਹਾਂ ਜੁੜਿਆ ਹੈ ਕਿ ਇਸ ਵਲੋਂ ਆਪਣੇ ਪਿੰਡ ਦੀ ਨੁਹਾਰ ਬਦਲਣ ਦੇ ਮਕਸਦ ਨਾਲ ਪਿੰਡ ਦੇ ਵਿਕਾਸ ਲਈ ਹੁਣ ਤਕ ਉਸ ਵਲੋਂ ਲੱਖਾਂ ਰੁਪਏ ਕੋਲੋਂ ਖਰਚ ਕੀਤੇ ਗਏ ਹਨ | ਉਥੇ ਹੀ ਪਿੰਡ ਦੇ ਲੋਕ ਐਨ ਐਰ ਈ ਪੰਜਾਬੀ ਨੌਜਵਾਨ ਗੁਰਜੀਤ ਦੀ ਪ੍ਰਸ਼ੰਸ਼ਾ ਕਰਦੇ ਥੱਕਦੇ ਨਹੀਂ ਹਨ |
ਗੁਰਦਸਪੂਰ ਦੇ ਪਿੰਡ ਬੁਲੇਵਾਲ ਦਾ ਰਹਿਣ ਵਾਲਾ ਐਨ ਆਰ ਆਈ ਗੁਰਜੀਤ (ਸਾਹਬ ਬੁਲੇਵਾਲ )ਅੱਜ ਤੋਂ ਕਰੀਬ 15 ਸਾਲ ਪਹਿਲਾ ਨਾਰਵੇ ਚੰਗੇ ਭੱਵਿਖ ਦੀ ਸੋਚ ਨਾਲ ਗਿਆ ਅਤੇ ਅਕਸਰ ਹੀ ਗੁਰਜੀਤ ਜਦ ਪਿੰਡ ਆਉਂਦਾ ਤਾ ਪਿੰਡ ਦੇ ਵਿਕਾਸ ਨੂੰ ਲੈਕੇ ਚਿੰਤਤ ਰਹਿੰਦਾ ਸੀ ਅਤੇ ਗੁਰਜੀਤ ਆਖਦਾ ਹੈ ਕਿ ਉਸਨੇ ਪਿੰਡ ਦੀ ਨੁਹਾਰ ਬਦਲਣ ਦਾ ਮਨ ਬਣਾਇਆ ਅਤੇ ਸ਼ੁਰੂਆਤ ਕੁਛ ਸਾਲ ਪਹਿਲਾ ਕੀਤੀ ਅਤੇ ਸ਼ੁਰੁਆਤ ਪਿੰਡ ਸਾਫ ਸਫਾਈ ਅਤੇ ਬੂਟੇ ਲਾਉਣ ਤੋਂ ਕੀਤੀ ਅਤੇ ਗੁਰਜੀਤ ਦਸਦਾ ਹੈ ਕਿ ਉਸ ਨੇ ਹੁਣ ਤਕ ਹਜ਼ਾਰਾਂ ਦੀ ਗਿਣਤੀ ਚ ਪਿੰਡ ਦੇ ਆਲੇ ਦੁਵਾਲੇ ਅਤੇ ਸ਼ਮਸ਼ਾਨ ਘਾਟ ਚ ਬੂਟੇ ਲਗਾਏ ਹਨ ਅਤੇ ਇਸ ਦੇ ਨਾਲ ਹੀ ਪਿੰਡ ਦੀ ਲੋੜ ਮੁਤਾਬਿਕ ਸਟ੍ਰੀਟ ਲਾਈਟ ਅਤੇ ਹੋਰ ਵਿਕਾਸ ਕੀਤਾ ਹੈ ਜਿਸ ਤੇ ਉਸ ਵਲੋਂ ਸਾਰੇ ਪੈਸੇ ਆਪਣੀ ਜੇਬ ਤੋਂ ਖਰਚ ਕੀਤੇ ਗਏ ਹਨ ਅਤੇ ਗੁਰਜੀਤ ਜਦ ਵਿਦੇਸ਼ ਚ ਹੁੰਦਾ ਹੈ ਤਾ ਉਸਦੇ ਪਰਿਵਾਰ ਵਾਲੇ ਅਤੇ ਰਿਸ਼ਤੇਦਾਰ ਇਥੇ ਪਿੰਡ ਦੇ ਵਿਕਾਸ ਦਾ ਪੂਰਾ ਕਮ ਸੰਭਾਲਦੇ ਹਨ |
ਉਥੇ ਹੀ ਇਸ ਐਨ ਐਰ ਈ ਵਲੋਂ ਕੀਤੇ ਜਾ ਰਹੇ ਇਸ ਵਿਕਾਸ ਨੂੰ ਲੈਕੇ ਲੋਕ ਐਨ ਐਰ ਈ ਗੁਰਜੀਤ ਦੀ ਪ੍ਰਸ਼ੰਸ਼ਾ ਕਰਦੇ ਥੱਕਦੇ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਚਾਹੇ ਗੁਰਜੀਤ ਨਾਰਵੇ ਹੋਵੇ ਜਾ ਪੰਜਾਬ ਚ ਉਹ ਹਮੇਸ਼ਾ ਆਪਣੇ ਪਿੰਡ ਬਾਰੇ ਸੋਚਦਾ ਹੈ ਅਤੇ ਉਥੇ ਉਹਨਾਂ ਆਖਿਆ ਕਿ ਜੇਕਰ ਗੁਰਜੀਤ ਸਿੰਘ ਵਾਂਗ ਦੂਸਰੇ ਐਨ ਐਰ ਈ ਭਰਾ ਵੀ ਸੋਚਣ ਤਾ ਪੂਰੇ ਪੰਜਾਬ ਦੀ ਨੁਹਾਰ ਬਦਲੀ ਜਾ ਸਕਦੀ ਹੈ |

https://fastpunjabtv.in

Loading comments...