ਬੀਐਸਐਫ ਦੀ ਆਦੀਆਂ ਪੋਸਟ ਤੇ ਦੇਰ ਰਾਤ ਡਰੋਨ ਵੇਖੇ ਜਾਣ ਦੇ ਬਾਅਦ ਬਾਰਡਰ ਤੇ ਕੀਤਾ ਜਾ ਰਿਹਾ ਸਰਚ ਆਪਰੇਸ਼ਨ

2 years ago
5

story :... ਬੀਐਸਐਫ ਦੀ ਆਦੀਆਂ ਪੋਸਟ ਤੇ ਦੇਰ ਰਾਤ ਡਰੋਨ ਵੇਖੇ ਜਾਣ ਦੇ ਬਾਅਦ ਬਾਰਡਰ ਤੇ ਕੀਤਾ ਜਾ ਰਿਹਾ ਸਰਚ ਆਪਰੇਸ਼ਨ..
ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ ਕਲਾਨੌਰ
ਏੰਕਰ :… ਗੁਰਦਾਸਪੁਰ ਸੈਕਟਰ ਦੀ ਬੀਐਸਐਫ ਦੀ ਆਦੀਆਂ ਪੋਸਟ ਤੇ ਬੀਤੀ ਦੇਰ ਰਾਤ ਇੱਕ ਪਾਕਿਸਤਾਨੀ ਡਰੋਨ ਨੇ ਚਾਰ ਵਾਰ ਭਾਰਤੀ ਸੀਮਾ ਵਿੱਚ ਦਾਖਿਲ ਹੋਣ ਦੀ ਕੋਸ਼ਿਸ਼ ਕੀਤੀ ਉਥੇ ਹੀ ਬੀਐਸਐਫ ਜਵਾਨਾਂ ਵਲੋਂ 165 ਰਾਉਂਡ ਫਾਇਰ ਕੀਤੇ ਜਿਸਦੇ ਬਾਅਦ ਡਰੋਨ ਪਾਕਿਸਤਾਨੀ ਵੱਲ ਵਾਪਿਸ ਚਲਾ ਗਿਆ ਉਥੇ ਹੀ ਸਰਹੱਦ ਦੇ ਇਸ ਇਲਾਕੇ ਚ ਅੱਜ ਸਵੇਰੇ ਤੋਂ ਹੀ ਬੀਐਸਐਫ ਦੇ ਜਵਾਨਾਂ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਪੂਰੇ ਇਲਾਕੇ ਵਿੱਚ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਅਤੇ ਬੀਏਸਏਫ ਦੇ ਵੱਡੇ ਅਧਿਕਾਰੀਆਂ ਅਤੇ ਪੁਲਿਸ ਦੇ ਵੱਡੇ ਅਧਿਕਾਰੀਆਂ ਚ ਹੋ ਰਹੀਆਂ ਲਗਾਤਾਰ ਡਰੋਨ ਐਕਟੀਵਿਟੀ ਨੂੰ ਲੈਕੇ ਇੱਕ ਹਾਈ ਲੇਵਲ ਦੀ ਮੀਟਿੰਗ ਚੱਲ ਰਹੀ ਹੈ |

ਵੀ ਓ : : - - ਇਸ ਬਾਬਤ ਜਾਣਕਾਰੀ ਦਿੰਦੇ ਹੋਏ ਗੁਰਦਾਸਪੁਰ ਪੁਲਿਸ ਦੇ ਡੀਐਸਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ 12 ਵਜੇ ਦੇ ਕਰੀਬ ਆਦੀਆਂ ਪੋਸਟ ਉੱਤੇ ਬੀਐਸਐਫ ਜਵਾਨਾਂ ਨੇ ਇੱਕ ਪਾਕਿਸਤਾਨੀ ਡਰੋਨ ਵੇਖਿਆ ਜਿਸਦੇ ਬਾਅਦ ਬੀਐਸਐਫ ਜਵਾਨਾਂ ਨੇ ਉਸ ਉੱਤੇ ਫਾਇਰਿੰਗ ਕੀਤੀ ਜਦਕਿ ਪਾਕਿਸਤਾਨੀ ਡਰੋਨ ਨੇ ਭਾਰਤੀ ਸੀਮਾ ਵਿੱਚ ਚਾਰ ਵਾਰ ਵੜਣ ਦੀ ਕੋਸ਼ਿਸ਼ ਕੀਤੀ ਜਿਸਦੇ ਬਾਅਦ ਬੀਏਸਏਫ ਜਵਾਨਾਂ ਨੇ ਉਸ ਉੱਤੇ ਲਗਾਤਾਰ 165 ਰੌਂਦ ਫਾਇਰ ਕੀਤੇ ਜਿਸਦੇ ਬਾਅਦ ਉਹ ਡਰੋਨ ਪਾਕਿਸਤਾਨ ਵੱਲ ਵਾਪਸ ਚਲਾ ਗਿਆ ਅਤੇ ਸਵੇਰੇ ਤੋਂ ਹੀ ਬੀਐਸਐਫ ਦੇ ਜਵਾਨਾਂ ਅਤੇ ਉਹਨਾਂ ਦੀ ਪੁਲਿਸ ਪਾਰਟੀ ਵਲੋਂ ਬਾਰਡਰ ਨਾਲ ਲੱਗਦੇ ਇਲਾਕੀਆਂ ਵਿੱਚ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੱਸਿਆ ਕਿ ਇਸ ਘਟਨਾ ਦੇ ਬਾਅਦ ਬੀਐਸਐਫ ਦੇ ਵੱਡੇ ਅਧਿਕਾਰੀਆਂ ਅਤੇ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀਆਂ ਦੀ ਬਾਰਡਰ ਦੀ ਸੁਰੱਖਿਆ ਨੂੰ ਲੈ ਕੇ ਇੱਕ ਮੀਟਿੰਗ ਕੀਤੀ ਜਾ ਰਹੀ ਹੈ ਜਿਕਰਯੁਗ ਹੈ ਕਿ ਇਸ ਇਲਾਕੇ ਵਿੱਚ ਪਹਿਲਾਂ ਵੀ ਡਰੋਨ ਦੇ ਜਰਿਏ ਹੈਂਡ ਗਰੇਨੇਡ ਅਤੇ ਅਸਲਾ ਸੁੱਟਿਆ ਜਾ ਚੁਕਾ ਹੈ ਜਿਸਦੇ ਬਾਅਦ ਬੀਐਸਐਫ ਦੇ ਅਧਿਕਾਰੀ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਇਸਨੂੰ ਗੰਭੀਰਤਾ ਨਾਲ ਲੈਂਦੇ ਹੋਏ ਹਾਈ ਲੇਵਲ ਦੀ ਮੀਟਿੰਗ ਕਰ ਰਹੇ ਹਨ |

ਬਾਈਟ : : - - ਰਾਜਬੀਰ ਸਿੰਘ ( ਡੀਐਸਪੀ ਪੰਜਾਬ ਪੁਲਿਸ

Loading comments...